ਖੁਫ਼ੀਆਂ ਤੰਤਰ ਹੋਇਆ ਸਰਗਰਮ-ਚੱਪੇ ਚੱਪੇ ‘ਤੇ ਪੁਲਿਸ ਪਹਿਰਾ
ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬ ਪੁਲਿਸ ਵਲੋਂ ਪਿਛਲੇ 21 ਅਗਸਤ ਨੂੰ ਵੋਟਾਂ ਭੁਗਤਦਿਆਂ ਹੀ 22 ਅਗਸਤ ਦੀ ਸਵੇਰ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਜਥੇ ਸਮੇਤ ਗੁਰਦੁਆਰਾ ਜੰਡਾਲੀਸਰ ਵਿੱਚੋਂ ਅੱਧੀ ਰਾਤ ਨੂੰ ਸੰਨ 2009 ਵਿੱਚ ਫ਼ਰੀਦਕੋਟ ਜਿਲ੍ਹੇ ਦੇ ਕਸਬੇ ਬਾਜਾਖਾਨਾ ਵਿੱਚ ਡੇਰਾ ਸਿਰਸਾ ਸਰਧਾਲੂਆਂ ਨਾਲ ਹੋਈ ਹਿੰਸਕ ਝੜਪ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਜਮਾਨਤ ਹੋਣ ਦੀ ਖ਼ਬਰ ਸਾਰ ਮਿਲਦਿਆਂ ਹੀ ਜੰਡਾਲੀਸਰ ਸਾਹਿਬ ਵਿਖੇ ਭਾਰੀ ਫੋਰਸ ਤੈਨਾਤ ਕਰ ਦਿੱਤੀ ਗਈ। ਭਰੋਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਕਾਰਨ ਸੰਤ ਬਾਬਾ ਦਾਦੂਵਾਲ ਨੇ ਕਿਹਾ ਕਿ ਉਹ ਆਪਣੇ ਘਰ ਜਾਣਗੇ, ਇਸ ਬਾਰੇ ਮੈਨੂੰ ਕਿਸੇ ਤੋਂ ਇਜ਼ਾਜਤ ਲੈਣ ਦੀ ਲੋੜ ਨਹੀ, ਇਸ ਖ਼ਬਰ ਨਾਲ ਪੁਲਿਸ ਪ੍ਰਸ਼ਾਸਨ ਵਲੋਂ ਭਾਰੀ ਸਖ਼ਤ ਪ੍ਰਬੰਧ ਕੀਤੇ ਹਨ ਤਾਂ ਕਿ ਕਿਸੇ ਕਿਸਮ ਦੀ ਘਟਨਾ ਨੂੰ ਰੋਕਿਆ ਜਾ ਸਕੇ। ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਜਦ ਜੰਡਾਲੀਸਰ ਤੋਂ ਬਾਬਾ ਦਾਦੂਵਾਲ ਅਤੇ ਜਥੇ ਦੇ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਜ਼ਰੂਰੀ ਸਮਾਨ ਸਮੇਤ ਗ੍ਰਿਫ਼ਤਾਰ ਕਰਕੇ ਪੰਜਾਬ ਪੁਲਿਸ ਉਸ ਨੂੰ ਆਪਣੀ ਟੋਲੀ ਸਮੇਤ ਫ਼ਰੀਦਕੋਟ ਜੇਲ੍ਹ ਲੈ ਗਈ।
ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਜਮਾਨਤ ਨਾਲ ਉਨ੍ਹਾਂ ਦੀਆਂ ਸਮਰਥੱਕ ਸਿੱਖ ਸੰਗਤਾਂ ਵਿੱਚ ਖੁਸ਼ੀ ਭਰਿਆ ਮਾਹੌਲ ਫੈਲ ਗਿਆ ਹੈ। ਇਸ ਤੋਂ ਇਲਾਵਾ ਐਸ. ਜੀ. ਪੀ. ਸੀ. ਦਾ ਕਬਜਾ ਬਹਾਲ ਰੱਖਣ ਲਈ ਤੇ ਦਾਦੂਵਾਲ ਦੇ ਪੈਰੋਕਾਰਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਗੁਰੂਦਵਾਰੇ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ। ਬਠਿੰਡਾ-ਤਲਵੰਡੀ ਸਾਬੋਂ ਮੁੱਖ਼ ਸੜਕ ਤੋਂ ਗੁਰੂਦੁਆਰੇ ਨੂੰ ਜਾਂਦੀ ਸੜਕ ਬੰਦ ਕਰਕੇ ਕਮਾਂਡੋ ਫਰੋਸ ਨੂੰ ਹਟਾ ਕੇ ਪੰਜਾਬ ਪੁਲਿਸ ਦੇ ਜਵਾਨ ਭਾਰੀ ਗਿਣਤੀ ਵਿਚ ਤੈਨਾਤ ਕੀਤੇ ਗਏ ਹਨ। ਪੱਤਰਕਾਰਾਂ ਦੀ ਮੌਜੂਦਗੀ ਵਿੱਚ ਦਾਦੂਵਾਲ ਦੇ ਕੁਝ ਸਮਰਥਕ ਨੇ ਐਸ. ਜੀ. ਪੀ. ਸੀ. ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਕੋਲ ਸਖ਼ਤ ਇੰਤਰਾਜ ਕੀਤਾ ਕਿ ਤਾਂ ਅਮਰੀਕ ਸਿੰਘ ਵੱਲੋਂ ਆਪਣਾ ਐਸ. ਜੀ. ਪੀ. ਸੀ. ਮੈਂਬਰ ਹੋਣ ਦੇ ਨਾਤੇ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਪਿੰਡ ਵਾਸੀਆਂ ਦਾ ਹੈ ਇਸ ਵਿਚ ਦਾਦੂਵਾਲ ਦਾ ਕੋਈ ਨਾਤਾ ਨਹੀ।
ਪਿੰਡ ਵਾਸੀਆਂ ਨੇ ਇਹ ਵੀ ਤੱਥ ਦਿੱਤੇ ਕਿ ਇਹ ਗੁਰੂਦੁਆਰੇ ਵਾਲੀ ਜਮੀਨ ਪਿੰਡ ਵਾਲਿਆਂ ਨੇ ਕੁਝ ਕੁਝ ਕਨਾਲਾਂ ਦਾਨ ਵਜੋਂ ਦਿੱਤੀਆਂ ਹਨ। ਜਿਸ ‘ਤੇ 10 ਸਾਲਾਂ ਤੋਂ ਦਾਦੂਵਾਲ ਸੇਵਾ ਨਿਭਾਅ ਰਿਹਾ ਸੀ। ਪਿੰਡ ਵਿੱਚ ਇੱਕ ਵਾਰ ਤਣਾਅ ਦਾ ਮਾਹੌਲ ਹੈ ਤੇ ਲੋਕਾਂ ਵਿੱਚ ਐਸ. ਜੀ. ਪੀ. ਸੀ. ਪ੍ਰਤੀ ਸਖ਼ਤ ਰੋਸ ਹੈ। ਅੱਜ ਗੁਰਦੁਆਰਾ ਸਾਹਿਬ ਅੰਦਰ ਜਾਣ ਦਾ ਮੌਕੇ ਮਿਲਿਆ ਤਾਂ ਵੇਖਿਆ ਗਿਆ ਕਿ ਅੰਦਰ ਸਨਮਾਨ ਚਿੰਨ੍ਹਾਂ ‘ਤੇ ਵੀ ਦਾਦੂਵਾਲ ਦਾ ਨਾਮ ‘ਤੇ ਸਿਆਹੀ ਫੇਰੀ ਅਤੇ ਜੰਡਾਲੀ ਸਾਹਿਬ ਜਿਸ ਤੇ ਦਾਦੂਵਾਲੇ ਨੇ ਜੰਡਾਲੀਸਰ ਦਾ ਇਤਿਹਾਸ ਲਿਖਾਇਆ ਹੋਇਆ ਸੀ ‘ਤੇ ਵੀ ਰੰਗ ਮਾਰ ਕੇ ਸਾਫ਼ ਬੋਰਡ ਕੀਤਾ ਹੋਇਆ ਹੈ।