ਜਲੰਧਰ, 9 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ)- ਇਥੇ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਅੱਜ ਉਘੇ ਇਤਿਹਾਸਕਾਰ ਅਤੇ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਰਚਾਏ ਗਏ। ਪਹਿਲਾਂ ਕੀਤਰਤਨ ਦਰਬਾਰ ਵਿੱਚ ਭਾਈ ਹਰਦੀਪ ਸਿੰਘ ਖ਼ਾਲਸਾ, ਭਾਈ ਮਹਿੰਦਰਪਾਲ ਸਿੰਘ ਤੇ ਭਾਈ ਮੰਗਲ ਸਿੰਘ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਭਾਈ ਸਰਬਜੀਤ ਸਿੰਘ ਨੇ ਮਹਾਂਕਵੀ ਜੀ ਬਾਰੇ ਕਥਾ ਵੀਚਾਰ ਤੇ ਰਛਪਾਲ ਸਿੰਘ ਪਾਲ ਤੇ ਮਹਿੰਦਰ ਸਿੰਘ ਅਨੇਜਾ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਡਾਕਟਰ ਰਵੇਲ ਸਿੰਘ ਦਿਲੀ ਯੂਨੀਵਰਸਿਟੀ ਮੁਖ ਬੁਲਾਰੇ ਸਨ। ਬੇਅੰਤ ਸਿੰਘ ਸਰਹੱਦੀ, ਸੀ. ਐਲ. ਲੱਕੀ, ਗੁਰਮੀਤ ਸਿੰਘ ਤੇ ਸੁਰਜੀਤ ਸਿੰਘ ਚੀਮਾ ਨੇ ਵੀ ਵਿਚਾਰ ਰਖੇ। ਬੁਲਾਰਿਆਂ ਨੇ ਮਹਾਂਕਵੀ ਨੂੰ ਜੀ ਦੀ ਸਾਹਿਤ ਰਚਨਾ, ਇਕ ਸ਼ਰਧਾਵਾਨ ਸਿੱਖ ਤੇ ਨਿੰਮਰ ਜੀਵਨ ਦੇ ਗੁਣਾਂ ਬਾਰੇ ਚਰਚਾ ਕੀਤੀ। ਇਹ ਵਿਚਾਰ ਵੀ ਪ੍ਰਗਟਾਏ ਗਏ ਕਿ ਭਾਈ ਸਾਹਿਬ ਦੀਆਂ ਰਚਨਾਵਾਂ ਨੂੰ ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਛਪਵਾਇਆ ਜਾਵੇ। ਭਾਈ ਸਾਹਿਬ ਬਾਰੇ ਕਰਵਾਏ ਅੰਤਰ ਕਾਲਜ ਲੇਖ ਮੁਕਾਬਲੇ ਵਿੱਚ 110 ਵਿਦਿਆਰਥੀਆਂ ਦੇ ਲੇਖ ਪੁਜੇ। ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਪਹਿਲਾਂ ਦਰਜਾ 2000/-, ਦੂਜਾ ਦਰਜਾ 1500/- ਤੀਜੇ ਦਰਜੇ ਨੂੰ 1250/- ਤੇ ਉਤਸ਼ਾਹੀ ਇਨਾਮ 100/- ਰੁਪਏ ਨਕਦ ਇਨਾਮ ਦਿੱਤੇ ਗਏ। ਸਮਾਪਤੀ ਤੇ ਗੁਰੂ ਦਾ ਲੰਗਰ ਵਰਤਿਆ। ਦੀਵਾਨ ਵਿਚ ਕਰਨੈਲ ਸਿੰਘ ਜਬਲ , ਅੰਮ੍ਰਿਤਪਾਲ ਸਿੰਘ ਭਲਾ, ਮੋਹਨ ਸਿੰਘ ਸਹਿਗਲ, ਦਲਜੀਤ ਸਿੰਘ ਭਾਟੀਆਂ, ਪ੍ਰੋਫੈਸਰ ਬੀਬੀ ਚਾਵਲਾ, ਗੁਰਬਚਨ ਸਿੰਘ ਰਖਰਾ, ਹਰੀ ਰਾਮ ਗਾਂਧੀ ਪਰਤਾਪ ਸਿੰਘ ਬੇਦੀ, ਮਨੋਹਰ ਲਾਲ ਸਾਬਕਾ ਕੌਂਸਲਰ, ਇੰਜੀਨੀਅਰ ਕਰਮਜੀਤ ਸਿੰਘ, ਰਣਧੀਰ ਸਿੰਘ ਸੰਭਲ, ਪਰਮਜੀਤ ਸਿੰਘ ਕਾਲੜਾ, ਸ਼ਿਸ਼ਪਾਲ ਸਿੰਘ ਇੰਪੀਰੀਅਲ ਬੈਂਕ, ਹਰਮੀਤ ਸਿੰਘ ਬਵੇਜਾ, ਕੁਲਜੀਤ ਸਿੰਘ ਚਾਵਲਾ, ਨਰਿੰਦਰ ਸਿੰਘ ਐਨ.ਕੇ., ਭਾਈ ਜਗਸੀਰ ਸਿੰਘ, ਭੁਪਿੰਦਰ ਸਿੰਘ ਨਾਗਰਾ, ਡਾਕਟਰ ਰਾਜਿੰਦਰ ਸਿੰਘ, ਕੁਲਵੰਤਬੀਰ ਸਿੰਘ, ਇੰਦਰਪਾਲ ਸਿੰਘ, ਜਸਬੀਰ ਸਿੰਘ ਸੇਠੀ, ਜਗਜੀਤ ਸਿੰਘ ਸਮੇਤ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਸਹਿਜੇ ਰਚਿਓ ਖਾਲਸਾ ਦੇ ਰਚੇਤਾ ਮਹਾਂ ਵਿਦਵਾਨ ਸਵਰਗੀ ਹਰਿੰਦਰ ਸਿੰਘ ਮਹਿਬੂਬ ਦੀ ਬੇਟੀ ਨੂੰ ਗੁਰੂ ਸੰਗਤ ਵਲੋਂ ਸਿਰੋਪਾਉ ਦਿੱਤਾ ਗਿਆ ਤੇ ਪ੍ਰਧਾਨ ਸਰਹੱਦੀ ਜੀ ਨੇ ਐਲਾਨ ਕੀਤਾ ਕਿ ਧਾਰਮਿਕ ਸ਼ਾਇਰ ਮਹਿਬੂਬ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕੀਤਾ ਜਾਏਗਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …