ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਮਹਾਂਮਾਰੀ ਦੋਰਾਨ ਡਾਕਟਰਾਂ, ਸਫਾਈ ਸੇਵਕਾਂ, ਪੁਲਿਸ ਮੁਲਾਜ਼ਮਾਂ, ਮੀਡੀਆ ਕਰਮਚਾਰੀਆਂ ਤੇ ਹੋਰਨਾਂ
ਵਲੋਂ ਜਾਨ ਖਤੇ ‘ਚ ਪਾ ਕੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।ਸਥਾਨਕ ਗੁਰੂ ਨਾਨਕਵਾੜਾ ਵਿਖੇ ਸਫਾਈ ਯੋਧਿਆਂ ਨੂੰ ਵੱਖ-ਵੱਖ ਖੇਡਾਂ ਦੇ ਵੈਟਰਨ ਖਿਡਾਰੀਆਂ ਵਲੋਂ ਵਿਸ਼ੇਸ਼ ਤੋਰ ‘ਤੇ ਸਨਮਾਨਿਤ ਕੀਤਾ ਗਿਆ।ਸਨਮਾਨਿਤ ਕਰਨ ਦੀ ਰਸਮ ਕੌਮਾਂਤਰੀ ਮਾਸਟਰ ਐਥਲੈਟਿਕ ਖਿਡਾਰੀ ਅਵਤਾਰ ਸਿੰਘ ਪੀ.ਪੀ ਤੇ ਬਾਸਕਟਬਾਲ ਵੈਟਰਨ ਖਿਡਾਰੀ ਮਨਪ੍ਰੀਤ ਸਿੰਘ ਆਨੰਦ ਨੇ ਸਾਂਝੇ ਤੋਰ ‘ਤੇ ਅਦਾ ਕੀਤੀ।ਇਸ ਮੋਕੇ ਸਵਰਣ ਸਿੰਘ ਰੇਲਵੇ, ਬਾਵਾ ਸਿੰਘ ਪੀ.ਪੀ, ਹਰਭਜਨ ਸਿੰਘ, ਗੁਰਪ੍ਰਕਾਸ਼, ਵਿੱਕੀ ਮਹਿਤਾ, ਗੁਰਮੀਤ ਗੋਰਾ, ਮਿੰਟੂ ਸਿੰਘ, ਜੱਗਾ ਸਿੰਘ ਆਦਿ ਹਾਜਰ ਸਨ।