ਨਿਮਾਣਾ ਸਿਹੁੰ ਬੈਂਕ ਵਿੱਚ ਖਾਤਾ ਖੁਲਵਾਉਣ ਗਿਆ।ਜਦ ਖਾਤਾ ਖੁਲਵਾ ਕੇ ਘਰ ਆ ਰਿਹਾ ਸੀ ਤਾਂ ਉਸਦੇ ਗੁਆਂਢੀ ਨੇ ਪੁੱਛਿਆ ਕਿ ਨਿਮਾਣਾ ਸਿਹੁੰ ਜੀ ਕਿੱਥੇ ਗਏ ਸੀ? ਉਸ ਨੇ ਬੈਂਕ ਵਿੱਚ ਖਾਤਾ ਖਲਾਉਣ ਬਾਰੇ ਦੱਸਿਆ ਤਾਂ ਗੁਆਂਢੀ ਨੇ ਸਲਾਹ ਦਿੱਤੀ ਕਿ ਤੁਸੀਂ ਦੂਸਰੇ ਬੈਂਕ ਵਿੱਚ ਖਾਤਾ ਖੁਲਵਾਉਣਾ ਸੀ।ਮੇਰਾ ਖਾਤਾ ਵੀ ਉਥੇ ਹੈ।ਉਹ 10 ਲੱਖ ਦਾ ਬੀਮਾ ਵੀ ਕਰਕੇ ਦਿੰਦੇ ਨੇ।ਜੇਕਰ ਆਦਮੀ ਕਿਸੇ ਦੁਰਘਟਨਾ ਕਾਰਨ ਅਕਾਲ ਚਲਾਣਾ ਕਰ ਜਾਵੇ ਤਾਂ ਬੈਂਕ ਵਾਲੇ ਉਸ ਦੇ ਘਰਦਿਆਂ ਨੂੰ 10 ਲੱਖ ਰੁਪਈਆ ਦੇ ਦਿੰਦੇ ਹਨ।ਗੁਆਂਢੀ ਦੀ ਪਤਨੀ ਸਹਿਜ ਸੁਭਾਅ ਬੋਲੀ “ਭਾਅ ਜੀ, ਰਹਿਣ ਦਿਓ ਜਿਥੇ ਤੁਸੀਂ ਖਾਤਾ ਖੁਲਵਾਇਆ ਠੀਕ ਕੀਤਾ ਜੇ।
ਸਾਡੇ ਕਰਮਾਂ `ਚ ਕਿੱਥੇ 10 ਲੱਖ! ਉਹ ਕੋਈ ਚੰਗੇ ਕਰਮਾਂ ਭਾਗਾਂ ਵਾਲੇ ਹੋਣਗੇ, ਜਿਨ੍ਹਾਂ ਨੂੰ 10 ਲੱਖ ਰੁਪਈਆ ਮਿਲਦਾ ਹੋਊ! –ਉਹ ਇੱਕੋ ਸਾਹੇ ਵੈਰਾਗ ਵਿੱਚ ਬੋਲ ਗਈ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677