ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ
ਸੁੰਨੇ ਪਏ ਵੱਡੇ ਵੱਡੇ ਕਈ ਸ਼ਹਿਰ ਰੱਬ ਜੀ
ਘਰਾਂ ਵਿੱਚ ਰਹਿ ਬੱਚੇ ਵੀ ਤੰਗ ਆ ਗਏ,
ਫੁੱਲਾਂ ਦੇ ਵਾਂਗ ਖਿੜੇ ਚਿਹਰੇ ਕੁਮਲਾ ਗਏ।
ਲੱਗਦੀ ਸਵੇਰ ਵੀ ਦੁਪਹਿਰ ਰੱਬ ਜੀ
ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ
ਹਾਲੋਂ ਬੇਹਾਲ ਹੋਏ ਪਰਿਵਾਰ ਗਰੀਬ ਜੀ,
ਦੂਰ ਦੂਰ ਰਹਿਣ ਜੋ ਰਿਸ਼ਤੇਦਾਰ ਕਰੀਬ ਸੀ।
ਆਵੇ ਘਰ ਵੀ ਨਾ ਕੋਈ ਅੱਠੇ ਪਹਿਰ ਰੱਬ ਜੀ
ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ।
ਕਿਹੋ ਜਿਹੀ ਬਿਮਾਰੀ ਜਿੰਨੇ ਭਾਂਡੇ ਮੂਧੇ ਪਾਏ ਨੇੇ,
ਕਿਰਤੀ ਸੀ ਜਿਹੜੇ ਉਹ ਘਰਾਂ `ਚ ਬਿਠਾਏ ਨੇ।
ਉਤੋਂ ਚੜ੍ਹੀ ਅਸਮਾਨੀ ਕਾਲੀ ਗਹਿਰ ਰੱਬ ਜੀ
ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ।
ਨਿਗ੍ਹਾ ਮਿਹਰ ਦੀ ਕਰੋ, ਕਰੋਨਾ ਕਰ ਦਿਓ ਦੂਰ,
ਹੱਥ ਅੱਡਣੇ ਦੇ ਲਈ ਨਾ ਕੋਈ ਹੋਵੇ ਮਜ਼ਬੂਰ।
ਕਰ ਦਿਓ ਘਰਾਂ ਵਿੱਚ ਲਹਿਰ ਬਹਿਰ ਰੱਬ ਜੀ
ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ।
ਸੁੰਨੇ ਪਏ ਵੱਡੇ ਵੱਡੇ ਕਈ ਸ਼ਹਿਰ ਰੱਬ ਜੀ
ਕਦੋਂ ਮੁਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677