Saturday, August 9, 2025
Breaking News

ਪੰਜਾਬ ਸਟੇਟ ਕਰਮਚਾਰੀ ਦਲ ਦੀ ਬੈਠਕ ਆਜੋਜਿਤ

PPN10101403
ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਪੰਜਾਬ ਸਟੇਟ ਕਰਮਚਾਰੀ ਦਲ ਨਾਲ ਸਬੰਧਤ ਪੰਜਾਬ ਪੀਡਬਲਿਊਡੀ ਇੰਪਲਾਇਜ ਯੂਨੀਅਨ ਦੀ ਬੈਠਕ ਪ੍ਰਤਾਪ ਬਾਗ ਵਿੱਚ ਬ੍ਰਾਂਚ ਪ੍ਰਧਾਨ ਜਲੰਧਰਾ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਰਮਚਾਰੀਆਂ ਦੀ ਬਾਕੀ ਮੰਗਾਂ ਨੂੰ ਪ੍ਰਵਾਣ ਕੀਤਾ ਜਾਵੇ।ਸਰਕਾਰ ਨੂੰ ਚਾਹੀਦਾ ਹੈ ਕਿ ਦੇਹਾੜੀਦਾਰ, ਵਰਕਚਾਰਜ ਅਤੇ ਠੇਕੇ ਉੱਤੇ ਲੱਗੇ ਕਰਮਚਾਰੀਆਂ ਦੀਆਂ ਸੇਵਾਵਾਂ ਰੇਗੁਲਰ ਕੀਤੀਆਂ ਜਾਣ, ਪੇ ਕਮੀਸ਼ਨ ਦਾ ਗਠਨ ਕੀਤਾ ਜਾਵੇ, ਡੀਏ ਦੀ ਕਿਸ਼ਤ ਦੀਵਾਲੀ ਤੋਂ ਪਹਿਲਾਂ ਨਗਦ ਦੇ ਰੂਪ ਵਿੱਚ ਦਿੱਤੀ ਜਾਵੇ ਅਤੇ ਜਨਵਰੀ 2014 ਦੀ ਕਿਸ਼ਤ ਦਾ ੲੈਰਿਅਰ ਦਿੱਤਾ ਜਾਵੇ, ਪਿਛਲੇ ਪੇ ਕਮੀਸ਼ਨ ਦੀ ਰਹਿੰਦੀਆਂ ਤਰੁਟੀਆਂ ਬੰਦ ਕੀਤੀਆਂ ਜਾਣ, ਟੈਕਨੀਕਲ ਆਈਟੀਆਈ ਪਾਸ ਕਰਮਚਾਰੀਆਂ ਨੂੰ ਟੈਕਨੀਕਲ ਗਰੇਡ ਦਿੱਤਾ ਜਾਵੇ।ਵਿਸ਼ੇਸ਼ ਤੌਰ ਉੱਤੇ ਪੁੱਜੇ ਰਾਜਸੀ ਜੱਥੇਬੰਧਕ ਸਕੱਤਰ ਸਤੀਸ਼ ਵਰਮਾ  ਨੇ ਦੱਸਿਆ ਕਿ ਪੰਜਾਬ ਸਰਕਾਰ ਕਰਮਚਾਰੀਆਂ ਤੋਂ ਅੱਗ ਲਗਾਊ ਅਤੇ ਟਕਰਾਓ ਨੀਤੀ ਅਪਣਾ ਕੇ ਸੰਘਰਸ਼ ਲਈ ਮਜਬੂਰ ਕਰ ਰਹੀ ਹੈ।ਇਸ ਕਰਮਚਾਰੀ ਵਿਰੋਧੀ ਫੈਂਸਲਿਆਂ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਜੀਪੀਐਫ ਫੰਡ ਵਿਆਜ ਪੁਰਾਣੀ ਬਹਾਲ ਕੀਤੀ ਜਾਵੇ, ਪੁਰਾਣੀ ਪੇਂਸ਼ਨ ਬਹਾਲ ਕੀਤੀ ਜਾਵੇ ਆਦਿ ਮੰਗਾਂ ਪ੍ਰਵਾਨ ਕੀਤੀਆਂ ਜਾਣ।ਇਸ ਮੌਕੇ ਉੱਤੇ ਭੀਮ ਸੈਨ ਸ਼ਰਮਾ, ਹਰੀ ਰਾਮ, ਖਿਆਲੀ ਰਾਮ, ਰਮੇਸ਼ ਚੰਦ ਸਕਸੈਨਾ, ਰਾਮ ਪ੍ਰਸਾਦ, ਚਿਮਨ ਲਾਲ ਸੱਚੂ, ਮਹਲ ਸਿੰਘ, ਪ੍ਰੀਤਮ ਸਿੰਘ  ਆਦਿ ਨੇਤਾਵਾਂ ਨੇ ਵੀ ਸੰਬੋਧਨ ਕੀਤਾ ਅਤੇ ਰਘੁਵੀਰ ਸਾਗਰ ਆਰਓ ਪਲਾਟ ਵਰਕਰਸ ਯੂਨੀਅਨ ਨੇ ਵੀ ਸੰਬੋਧਨ ਕੀਤਾ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply