ਸੰਗਰੂਰ, 9 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਨੇ ਕਿਹਾ ਕਿ ਕੋਵਿਡ 19 ਕਾਰਨ ਜ਼ਿਲ੍ਹੇ ਵਿਚ ਟੀਕਾਕਰਨ ਦਾ ਕੰਮ ਪ੍ਰਭਾਵਿਤ ਹੋ ਗਿਆ ਸੀ।ਪਰ ਹੁਣ ਜ਼ਿਲ੍ਹੇ ਵਿਚ ਟੀਕਾਕਰਨ ਦਾ ਕੰਮ ਨਿਰਵਿਘਨ ਸ਼ੁਰੂ ਹੋ ਗਿਆ ਹੈ। ਸਿਵਲ ਸਰਜਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਘਨਸ਼ਅਿਾਮ ਥੋਰੀ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਿਆਂ ਨੂੰ ਤਿੰਨ ਸ੍ਰੇਣੀਆਂ ਰੈਡ ਜ਼ੋਨ, ਔਰੈਂਜ ਜ਼ੋਨ ਤੇ ਗ੍ਰੀਨ ਜ਼ੋਨ ਵਿਚ ਵੰਡਿਆ ਗਿਆ ਹੈ।ਰੈਡ ਤੇ ਔਰੈਂਜ ਜ਼ੋਨ ਨੂੰ ਅੱਗੇ ਤਿੰਨ ਜ਼ੋਨ, ਕੰਟੈਨਮੈਂਟ ਜ਼ੋਨ, ਬਫ਼ਰ ਜ਼ੋਨ ਤੇ ਬ਼ਫਰ ਜ਼ੋਨ ਤੋਂ ਪਰੇ` ‘ਚ ਤਕਸੀਮ ਕੀਤਾ ਹੈ।
ਡਾ. ਰਾਜ ਕੁਮਾਰ ਨੇ ਦੱਸਿਆ ਕਿ ਕੰਟੈਨਮੈਂਟ ਜ਼ੋਨ ਤੇ ਬਫ਼ਰ ਜ਼ੋਨ ਵਿਚ ਸਿਰਫ਼ ਜਨਮ ਸਮੇਂ ਲੱਗਣ ਵਾਲੇ ਟੀਕੇ ਹੀ ਲਗਾਏ ਜਾਣਗੇ ਅਤੇ ਕਿਸੇ ਵੀ ਸਬ ਸੈਂਟਰ ਜਾਂ ਮੁੱਢਲਾ ਸਿਹਤ ਕੇਂਦਰ ਵਿਚ ਕੋਈ ਵੀ ਈ.ਪੀ.ਆਈ ਸ਼ੈਸ਼ਨ ਨਹੀਂ ਹੋਵੇਗਾ ਤੇ ਨਾ ਹੀ ਆਊਟਰੀਚ ਸੈਸ਼ਨ ਲਗਾਇਆ ਜਾਵੇਗਾ।ਬਫ਼ਰ ਜ਼ੋਨ ਤੋਂ ਪਰ੍ਹੇ ਵਾਲੇ ਖੇਤਰ ਵਿੱਚ ਜਨਮ ਸਮੇਂ ਟੀਕਾਕਰਨ, ਸਿਹਤ ਕੇਂਦਰ ਵਿਚ ਟੀਕਾਕਰਨ ਤੇ ਲੋੜ ਅਨੁਸਾਰ ਆਊਟ ਰੀਚ ਸੈਸ਼ਨ ਲਗਾਇਆ ਜਾ ਸਕਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਟੀਕਾਕਰਨ ਸਿਹਤ ਸੇਵਾਵਾਂ ਦੀ ਇਕ ਜ਼ਰੂਰੀ ਸੇਵਾ ਹੈ ਜੋ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵੈਕਸੀਨ ਪ੍ਰਵੈਂਟਏਬਲ ਡਸੀਜ਼ (ਡਬਲਿਊ.ਪੀ.ਡੀ) ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ ਤੇ ਇਸ ਨੂੰ ਨਿਰਵਿਘਨ ਜਾਰੀ ਰੱਖਣ ਦੀ ਬਹੁਤ ਜ਼ਰੂਰਤ ਹੈ। ਜ਼ਿਲ੍ਹੇ ਵਿਚ ਹਰ ਬੁੱਧਵਾਰ ਨੂੰ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …