Tuesday, September 29, 2026

ਡਰੱਗ ਇੰਸਪੈਕਟਰਾਂ ਦੀ ਟੀਮ ਨੇ ਚੈਕਿੰਗ ਦੌਰਾਨ ਕਰੀਬ 41 ਹਜ਼ਾਰ ਦੇ ਸੈਨੇਟਾਇਜ਼ਰ ਕੀਤੇ ਸੀਲ

ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ-19 ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਡਰੱਗ ਇੰਸਪੈਕਟਰਾਂ ਦੀ ਸਾਂਝੀ ਟੀਮ ਵਲੋਂ ਸੰਗਰੂਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਸਿਵਲ ਹਸਪਤਾਲ ਦੇ ਸਾਹਮਣੇ, ਵੱਡੇ ਚੌਂਕ ਅਤੇ ਪਟਿਆਲਾ ਗੇਟ ਦੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ।ਇਸ ਟੀਮ ਦੀ ਅਗਵਾਈ ਨਵਜੋਤ ਕੌਰ, ਜ਼ੋਨਲ ਲਾਇਸੈਂਸਿੰਗ ਅਥਾਰਟੀ ਸੰਗਰੂਰ ਜ਼ੋਨ ਵਲੋਂ ਕੀਤੀ ਗਈ।
                ਇਸ ਸਬੰਧੀ ਜਣਕਾਰੀ ਦਿੰਦਿਆਂ ਨਵਜੋਤ ਕੌਰ ਨੇ ਦੱਸਿਆ ਕਿ ਟੀਮ ਵਲੋਂ 9 ਮੈਡੀਕਲ ਸਟੋਰਜ਼ ਦੀ ਚੈਕਿੰਗ ਕਰਕੇ 13 ਵੱਖ-ਵੱਖ ਸੈਨੇਟਾਇਜ਼ਰਜ਼ ਦੇ ਸੈਂਪਲ ਲਏ ਗਏ ਹਨ। ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਾਰਨ ਕਰੀਬ 41 ਹਜ਼ਾਰ ਰੁਪਏ ਦੀ ਕੀਮਤ ਦੇ ਸੈਨੇਟਾਇਜ਼ਰ ਸੀਲ ਕੀਤੇ ਗਏ।ਇਸ ਟੀਮ ਵਿੱਚ ਅਮਨਦੀਪ ਸ਼ਰਮਾ ਡਰੱਗ ਇੰਸਪੈਕਟਰ ਪਟਿਆਲਾ, ਸ੍ਰੀਮਤੀ ਸੁਧਾ ਦਹਿਲ ਡਰੱਗ ਇੰਸਪੈਕਟਰ ਸੰਗਰੂਰ, ਸ੍ਰੀਮਤੀ ਕਰੁਣਾ ਗੁਪਤਾ ਡਰੱਗ ਇੰਸਪੈਕਟਰ ਸੁਨਾਮ, ਸ੍ਰੀਮਤੀ ਪ੍ਰਨੀਤ ਕੌਰ ਡਰੱਗ ਇੰਸਪੈਕਟਰ ਮਾਲੇਰਕੋਟਲਾ ਅਤੇ ਸ਼ੀਸ਼ਨ ਕੁਮਾਰ ਡਰੱਗ ਇੰਸਪੈਕਟਰ ਮਾਨਸਾ ਸ਼ਾਮਲ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …