ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪ੍ਰਸ਼ਾਸਨ ਵਲੋਂ ਸਰਕਾਰੀ ਕਾਲਜ ਅਮਰਗੜ੍ਹ ਨੂੰ ਓਪਨ ਜੇਲ੍ਹ ਬਣਾ ਕੇ ਬਾਹਰਲੇ ਸੂਬਿਆਂ ਤੋਂ ਪਰਤਣ ਵਾਲਿਆਂ ਲਈ ਏਕਾਂਤਵਾਸ ਕੇਂਦਰ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ।ਜਿਸ ਦੇ ਇੰਚਾਰਜ਼ ਸਮਾਜ ਸੇਵੀ ਆਗੂ ਅਸ਼ਵਨੀ ਜੋਸ਼ੀ ਅਤੇ ਗੁਰਦੀਪ ਸਿੰਘ ਟਿਵਾਣਾ ਵਲੋਂ ਜਿੱਥੇ ਏਕਾਂਤਵਾਸ ਕੀਤੇ ਵਿਅਕਤੀਆਂ ਦੀ ਦੇਖ-ਰੇਖ ਕੀਤੀ ਜਾਂਦੀ ਹੈ।ਉਥੇ ਹੀ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਮਜ਼ਬੂਤ ਰੱਖਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਜਾਣਕਾਰੀ ਦਿੰਦਿਆਂ ਅਸ਼ਵਨੀ ਜੋਸ਼ੀ ਤੇ ਗੁਰਦੀਪ ਸਿੰਘ ਟਿਵਾਣਾ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵਿੱਚ ਕੰਬਾਈਨਾਂ ਨਾਲ ਬਾਹਰਲੇ ਸੂਬਿਆਂ ਤੋਂ ਕਣਕ ਦਾ ਸੀਜ਼ਨ ਲਗਾ ਕੇ ਵਾਪਸ ਪਰਤਣ ਵਾਲੇ ਜ਼ਿਆਦਾਤਰ ਮਿਹਨਤਕਸ਼ ਬੰਦੇ ਹਨ।ਉਨ੍ਹਾਂ ਦੀ ਸਰੀਰਕ ਵਰਜਿਸ਼ ਲਈ ਗੁਰੂ ਨਾਨਕ ਫੁਲਵਾੜੀ `ਚ ਲਗਾਏ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਦੀ ਗੁਡਾਈ ਦੌਰਾਨ ਵਾਤਾਵਰਨ ਦੀ ਸਾਂਭ-ਸੰਭਾਲ ਕਰਨ ਵੱਲ ਵੀ ਪ੍ਰੇਰਿਤ ਕੀਤਾ ਜਾਂਦਾ ਹੈ।14 ਦਿਨਾਂ ਦਾ ਏਕਾਂਤਵਾਸ ਪੂਰਾ ਕਰਕੇ ਆਪਣੇ ਘਰ ਪਰਤ ਰਹੇ ਅਮਰਗੜ੍ਹ ਵਾਸੀ ਮਨਦੀਪ ਸਿੰਘ ਅਤੇ ਕਰਮਜੀਤ ਸਿੰਘ ਨੂੰ ਪ੍ਰਬੰਧਕਾਂ ਵਲੋਂ ਜੀਵਨ ਵਿੱਚ ਹਮੇਸ਼ਾਂ ਖਿੜੇ ਰਹਿਣ ਦੇ ਪੈਗ਼ਾਮ ਨਾਲ ਗੁਲਾਬ ਦੇ ਫੁੱਲਾਂ ਦੀਆਂ ਕਲਮਾਂ ਭੇਟ ਕਰਕੇ ਵਿਦਾ ਕੀਤਾ ਗਿਆ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …