Sunday, December 22, 2024

ਪੰਜਾਬ ਪੁਲਿਸ ਦਾ ਇਕ ਵਿਲੱਖਣ ਰੂਪ – ਮੁੱਕੇਬਾਜ ਕੋਚ ਬਲਜਿੰਦਰ ਸਿੰਘ

             ਕਿੱਥੇ ਗਏ ਸੀ, ਕਿੱਥੋਂ ਆਏ ਹਾਂ ਅਤੇ ਕਿੱਥੇ ਚੱਲੇ ਹਾਂ।ਬੱਚਿਆਂ ਨੂੰ ਹਰ ਗੱਲ ਆਪਣੇ ਮਾਤਾ-ਪਿਤਾ ਨਾਲ ਸਾਂਝੀ ਕਰਨੀ ਚਾਹੀਦੀ ਹੈ, ਕਿਉਂਕਿ ਮਾਂ ਪਿਓ ਤੋਂ ਵੱਡਾ ਹੋਰ ਕੋਈ ਬੱਚਿਆਂ ਦਾ ਸੱਚਾ ਹਮਦਰਦ ਨਹੀਂ।” ਅਜਿਹੀ ਸੋਚ ਰੱਖਣ ਵਾਲੇ ਸ਼ਖਸ ਦਾ ਨਾਂ ਹੈ ਬਲਜਿੰਦਰ ਸਿੰਘ।
             ਜਿਸ ਦਾ ਜਨਮ ਮਾਤਾ ਸੁਰਜੀਤ ਕੌਰ ਅਤੇ ਪਿਤਾ ਸ: ਅਜੀਤ ਸਿੰਘ ਦੇ ਗ੍ਰਹਿ ਵਿਖੇ ਘਨੂੰਪੁਰ ਕਾਲੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ।ਬਲਜਿੰਦਰ ਸਿੰਘ ਨੇ ਬਾਰ੍ਹਵੀਂ ਜਮਾਤ ਤੱਕ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਤੋਂ ਵਿੱਦਿਆ ਹਾਸਲ ਕਰਦਿਆਂ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਦੇਖ ਰੇਖ-ਹੇਠ ਬਾਕਸਿੰਗ ਦੀ ਸਿਖਲਾਈ ਲਈ। ਬਾਰ੍ਹਵੀਂ ਪਾਸ ਕਰਨ ਤੁਰੰਤ ਬਲਜਿੰਦਰ ਸਿੰਘ ਨੇ ਸਰਕਾਰੀ ਕਾਲਜ ਚੰਡੀਗੜ੍ਹ ਵਿਖੇ ਬੀ.ਏ ਭਾਗ ਪਹਿਲਾ ਵਿੱਚ ਦਾਖਲਾ ਲੈ ਲਿਆ।ਬੀ.ਏ ਭਾਗ ਪਹਿਲਾ ਵਿੱਚ ਪੜ੍ਹਦਿਆਂ ਹੀ ਬਲਜਿੰਦਰ ਸਿੰਘ ਸਪੋਰਟਸ ਕੋਟੇ ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ।ਪੰਜਾਬ ਪੁਲੀਸ ਵਿੱਚ ਭਰਤੀ ਹੋ ਕੇ ਪੁਲਿਸ ਖੇਡਾਂ ਵਿੱਚ ਭਾਗ ਲੈਂਦਿਆਂ ਬਾਕਸਿੰਗ ਵਿੱਚ ਅਨੇਕਾਂ ਮੱਲਾਂ ਮਾਰੀਆਂ। ਗੋਲਡ, ਸਿਲਵਰ ਅਤੇ ਬਰਾਊਂਜ਼ ਮੈਡਲ ਹਾਸਲ ਕਰਕੇ ਆਪਣੇ ਵਿਭਾਗ ਅਤੇ ਪੰਜਾਬ ਪੁਲਿਸ ਦਾ ਨਾਂ ਚਮਕਾਇਆ।
                ਸਾਲ 2004 ਤੋਂ ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਬਾਕਸਿੰਗ ਦੀ ਕੋਚਿੰਗ ਦੇਣੀ ਸ਼ੁਰੂ ਕੀਤੀ।ਸਵੇਰੇ ਸ਼ਾਮ ਰੋਜ਼ਾਨਾ ਸੈਂਕੜੇ ਖਿਡਾਰੀ ਬਲਜਿੰਦਰ ਕੋਲੋਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਬਾਕਸਿੰਗ ਹਾਲ ਵਿਚ ਆਣ ਕੇ ਸਖ਼ਤ ਅਭਿਆਸ ਕਰਦੇ ਹਨ।ਬਲਜਿੰਦਰ ਸਿੱਖ ਬੱਚਿਆਂ ਨੂੰ ਬਾਕਸਿੰਗ ਦੀ ਕੋਚਿੰਗ ਦੇਣ ਤੱਕ ਹੀ ਸੀਮਤ ਨਹੀਂ।ਉਹ ਗ਼ਰੀਬ ਵਿਦਿਆਰਥੀਆਂ ਨੂੰ ਟਰੈਕ ਸੂਟ, ਬੂਟ, ਦਸਤਾਨੇ ਅਤੇ ਖੇਡਾਂ ਨਾਲ ਸੰਬੰਧਿਤ ਹੋਰ ਸਾਮਾਨ ਵੀ ਦਾਨੀ ਸੱਜਣਾਂ ਅਤੇ ਆਪਣੇ ਸ਼ਗਿਰਦਾਂ ਦੀ ਸਹਾਇਤਾ ਨਾਲ ਸਮੇਂ ਸਮੇਂ ‘ਤੇ ਵੰਡਦਾ ਰਹਿੰਦਾ ਹੈ।ਉਹ ਬੜੇ ਮਾਣ ਨਾਲ ਦੱਸਦਾ ਹੈ ਕਿ ਉਸ ਦੇ ਦੁਆਰਾ ਚੰਡੇ ਸੈਂਕੜੇ ਖਿਡਾਰੀ ਕੇਂਦਰ ਅਤੇ ਰਾਜ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ।
              ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵੀ ਬਲਜਿੰਦਰ ਸਿੰਘ ਸਰਕਾਰੀ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਘਰਾਂ `ਚ ਰਹਿੰਦਿਆਂ ਵਟਸਐਪ ਰਾਹੀਂ ਅਭਿਆਸ ਕਰਾਉਂਦਾ ਹੈ।ਉਹ ਬੱਚਿਆਂ ਨੂੰ ਬਾਕਸਿੰਗ ਦੀ ਸਿਖਲਾਈ ਦੇਣ ਦੇ ਨਾਲ ਨਾਲ ਨੈਤਿਕਤਾ ਅਤੇ ਅਨੁਸਾਸ਼ਨ ਦਾ ਪਾਠ ਪੜ੍ਹਾਉਂਦਾ ਕਦੇ ਨਹੀਂ ਭੁੱਲਦਾ।ਉਹ ਬੱਚਿਆਂ ਨੂੰ ਸਮਝਾਉਂਦਾ ਹੈ ਕਿ ਪੜ੍ਹਨਾ ਬਹੁਤ ਜ਼ਰੂਰੀ ਹੈ, ਪੜ੍ਹਾਈ ਦੇ ਨਾਲ ਹੀ ਖੇਡ ਦਾ ਮੁੱਲ ਪੈਂਦਾ ਹੈ।ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਕੋਲ ਡਰਾਈਵਿੰਗ ਲਾਇਸੈਂਸ ਨਾ ਹੋਣ ਕਰਕੇ ਬਾਰ੍ਹਵੀਂ ਜਮਾਤ ਤੱਕ ਪੜ੍ਹਦਿਆਂ ਸਾਈਕਲ `ਤੇ ਹੀ ਸਕੂਲ ਆਉਣਾ ਅਤੇ ਜਾਣਾ ਚਾਹੀਦਾ ਹੈ।ਉਹ ਆਪਣੇ ਸਾਰੇ ਖਿਡਾਰੀਆਂ ਨੂੰ ਆਪਣੇ ਧੀਆਂ-ਪੁੱਤਰਾਂ ਵਾਂਗ ਸਮਝਦਾ ਅਤੇ ਪਿਆਰ ਕਰਦਾ ਹੈ।
             ਅੰਮ੍ਰਿਤਸਰ ਸ਼ਹਿਰ ਦੇ ਥਾਣਾ ਘਰਿੰਡਾ ਵਿੱਚ ਵੀ ਡਿਊਟੀ ਕਰਨ ਉਪਰੰਤ ਉਹ ਸਮਾਜ ਸੇਵੀ ਕੰਮਾਂ ਵਿੱਚ ਜੁਟਿਆ ਰਹਿੰਦਾ ਹੈ।ਉਸ ਦਾ ਕਹਿਣਾ ਹੈ ਰਿਸ਼ਵਤ ਦਾ ਪੈਸਾ ਮਨੁੱਖ ਨੂੰ ਕਦੀ ਵੀ ਮਾਨਸਿਕ ਸਕੂਨ ਨਹੀਂ ਦੇ ਸਕਦਾ।ਮਾਪਿਆਂ ਨੂੰ ਸਭ ਤੋਂ ਉੱਚਾ ਰੁਤਬਾ ਦੇਣਾ ਚਾਹੀਦਾ ਹੈ।ਬਲਜਿੰਦਰ ਸਿੰਘ ਆਪਣੇ ਬੱਚਿਆਂ ਵੱਡੀ ਬੇਟੀ ਪ੍ਰਨੀਤ ਕੌਰ, ਛੋਟੀ ਬੇਟੀ ਹਰਲੀਨ ਕੌਰ ਅਤੇ ਬੇਟੇ ਸਰਤਾਜ ਸਿੰਘ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿਵਾ ਰਿਹਾ ਹੈ। ਕਿਉਂਕਿ ਉਸਦਾ ਕਹਿਣਾ ਹੈ ਕਿ ਸਪੋਰਟਸ ਕੋਟੇ ਵਿੱਚ ਸਕੂਲਾਂ ਕਾਲਜਾਂ ਵਿੱਚ ਜਿਥੇ ਫ਼ੀਸ ਵੀ ਮਾਫ ਹੋ ਜਾਂਦੀ ਹੈ।ਉਥੇ ਸਪੋਰਟਸ ਕੋਟਾ ਸਰਕਾਰੀ ਨੌਕਰੀਆਂ ਲੈਣ ਵਿੱਚ ਵੀ ਸਹਾਈ ਹੁੰਦਾ ਹੈ।ਉਸ ਨੇ ਦੱਸਿਆ ਕਿ ਉਸ ਦੀ ਪਤਨੀ ਬਲਜਿੰਦਰ ਕੌਰ ਵੀ ਉਸ ਦੀ ਰੋਜ਼ਾਨਾ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਸੰਪੂਰਨ ਸਹਿਯੋਗ ਦਿੰਦੀ ਹੈ।
                ਬਲਜਿੰਦਰ ਸਿੰਘ ਦੀ ਕੋਚਿੰਗ ਸਦਕਾ ਖ਼ਾਲਸਾ ਸਕੂਲ ਦੀ ਬਾਕਸਿੰਗ ਟੀਮ ਅੰਡਰ 14, 17 ਅਤੇ 19 ਸਾਲ ( ਲੜਕੇ) ਤਿੰਨੇ ਵਰਗ ਜਿਲ੍ਹਾ ਸਕਲ ਖੇਡਾਂ ਵਿਚ ਲਗਾਤਾਰ 17 ਸਾਲ ਚੈਂਪੀਅਨ ਰਹੇ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਲਗਾਤਾਰ 9 ਸਾਲ ਇੰਟਰ ਕਾਲਜ ਚੈਂਪੀਅਨ ਰਹੀ।ਖ਼ਾਲਸਾ ਕਾਲਜ ਬਾਕਸਿੰਗ ਸੈਂਟਰ ਦੀ ਟੀਮ ਨੇ 2011ਤੋਂ 2013 ਦੋ ਸਾਲ ਗਿਆਰ੍ਹਾਂ ਭਾਰ ਵਰਗ ਵਿੱਚ ਸਾਰੇ ਗੋਲਡ ਮੈਡਲ ਜਿੱਤ ਕੇ ਇਤਿਹਾਸਕ ਯੂਨੀਵਰਸਿਟੀ ਰਿਕਾਰਡ ਬਣਾਇਆ।ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਂਪੀਅਨਸ਼ਿਪ ਵਿਚ 39 ਮੈਡਲ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਜਿੱਤੇ।ਬਲਜਿੰਦਰ ਸਿੰਘ ਬੜੇ ਮਾਣ ਨਾਲ ਦੱਸਦਾ ਹੈ ਕਿ ਇਨ੍ਹਾਂ 39 ਖਿਡਾਰੀਆਂ ਵਿੱਚੋਂ 34 ਮੈਡਲ ਮੇਰੇ ਸ਼ਾਗਿਰਦਾਂ ਨੇ ਜਿੱਤੇ ਸਨ।ਬਲਜਿੰਦਰ ਸਿੰਘ ਦੀ ਸਿਖਲਾਈ ਹੇਠ ਖਿਡਾਰੀਆਂ 125 ਨੈਸ਼ਨਲ ਮੈਡਲ ਅਤੇ 3 ਇੰਟਰਨੈਸ਼ਨਲ ਮੈਡਲ ਜਿੱਤ ਕੇ ਖ਼ਾਲਸਾ ਕਾਲਜ ਬਾਕਸਿੰਗ ਸੈਂਟਰ ਅਤੇ ਬਲਜਿੰਦਰ ਸਿੰਘ ਦਾ ਨਾਂ ਅੰਤਰਰਾਸ਼ਟਰੀ ਪੱਧਰ `ਤੇ ਚਮਕਾਇਆ।ਬਾਕਸਿੰਗ ਦੇ ਖੇਡ ਖੇਤਰ ਵਿੱਚ ਮਾਣ ਸਨਮਾਨ ਦੀ ਗੱਲ ਕਰਦਿਆਂ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ 15 ਅਗਸਤ 2011 ਵਿੱਚ ਪੰਜਾਬ ਸਰਕਾਰ ਵਲੋਂ ਸਰਵੋਤਮ ਕੋਚ ਦਾ ਐਵਾਰਡ ਮਿਲ ਚੁੱਕਾ ਹੈ।2012 ਵਿੱਚ ਬਾਕਸਿੰਗ ਦੇ ਖੇਡ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਬਦਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਲੋਂ ਵੀ ਉਸ ਨੂੰ ਸਨਮਾਨ ਦੇ ਕੇ ਨਿਵਾਜ਼ਿਆ ਗਿਆ।
ਬਲਜਿੰਦਰ ਸਿੰਘ ਦੱਸਦਾ ਹੈ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਬੰਧਕਾਂ ਵਲੋਂ ਜਿਥੇ ਉਸ ਨੂੰ ਪੂਰਨ ਸਹਿਯੋਗ ਮਿਲਦਾ ਹੈ।ਉਥੇ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਸਿੰਘ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੋਰੋਨਾ ਮਹਾਂਮਾਰੀ ਦੌਰਾਨ ਉਹ ਆਪਣੀ ਡਿਊਟੀ ਵੀ ਪੂਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ।
ਪਰਮਾਤਮਾ ਕਰੇ ਬਲਜਿੰਦਰ ਸਿੰਘ ਇਸੇ ਤਰ੍ਹਾਂ ਹੀ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਬਣਦਾ ਰਹੇ।

 

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …