Sunday, December 22, 2024

ਸਿੰਗਲ ਟਰੈਕ ‘ਫਰੰਟਲਾਈਨ’ ਲੈ ਕੇ ਹਾਜ਼ਰ ਹੈ – ਗਾਇਕ ਗੁਰਮੀਤ ਮੀਤ

        ਪ੍ਰਸਿੱਧ ਲੋਕ ਗਾਇਕ ਤੇ ਕਲੀਆਂ ਦੇ ਬਾਦਸ਼ਾਹ ਸਵਰਗੀ ਕੁਲਦੀਪ ਮਾਣਕ ਦੀ ਗਾਇਕੀ ਦਾ ਵਾਰਿਸ ਅਤੇ ਗੀਤਕਾਰੀ ਦੇ ਬਾਬਾ ਬੋਹੜ ਬਾਪੂ ਦੇਵ ਥਰੀਕੇ ਵਾਲਾ ਦਾ ਹੋਣਹਾਰ ਸ਼ਾਗਿਰਦ ਗਾਇਕ ਗੁਰਮੀਤ ਮੀਤ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਹਤਾਜ਼ ਨਹੀਂ।ਉਸ ਨੇ ਹੁਣ ਤੱਕ ਜਿੰਨੇ ਵੀ ਗੀਤ ਰਿਕਾਰਡ ਕਰਵਾਏ ਸਭ ਸਰੋਤਿਆਂ ਦੀ ਕਚਹਿਰੀ ਵਿਚ ਮਕਬੂਲ ਹੋਏ ਹਨ।ਆਪਣੇ ਉਸਤਾਦ ਕੁਲਦੀਪ ਮਾਣਕ ਦੇ ਨਕਸ਼ੇ ਕਦਮ ‘ਤੇ ਤੁਰਨ ਵਾਲੇ ਗੁਰਮੀਤ ਮੀਤ ਆਪਣੇ ਨਵੇਂ ਸਿੰਗਲ ਟਰੈਕ ਫਰੰਟਲਾਈਨ ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੈ।
             ਗਾਇਕ ਗੁਰਮੀਤ ਮੀਤ ਦਾ ਕਹਿਣਾ ਹੈ ਕਿ ਇਹ ਗੀਤ ਕੋਰੋਨਾ ਵਾਇਰਸ ਦੇ ਨਾਜ਼ੁਕ ਸਮੇਂ ਨੂੰ ਬਿਆਨ ਕਰਦਾ ਹੈ।ਇਸ ਗੀਤ ਦੇ ਬੋਲ ਲਿਖੇ ਹਨ ਪ੍ਰਸਿੱਧ ਗੀਤਕਾਰ ਬਿੰਦਰ ਚੱਕਰਾਲੀਆ ਉਰਫ਼ ਹਰਵਿੰਦਰ ਕਾਹਲੋਂ ਨੇ ਅਤੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਮਿਊਜ਼ਿਕ ਤਾਰ ਈ ਬੀਟ ਬਰੇਕਰ ਨੇ।ਫਰੰਟਲਾਈਨ ਗੀਤ ਦਾ ਵੀਡੀਓ ਜੀਰੋਨਾਈਨ ਫਿਲਮ ਦੀ ਦੇਖ-ਰੇਖ ਵਿੱਚ ਤਿਆਰ ਕੀਤਾ ਗਿਆ ਹੈ।ਨਾਮਵਰ ਕੰਪਨੀ ਬਿੰਦਰ ਪ੍ਰੋਡਕਸ਼ਨ ਯੂ.ਐਸ.ਏ ਵੱਲੋਂ ਰਲੀਜ਼ ਕੀਤੇ ਗਏ ਇਸ ਗੀਤ ਦੇ ਪੇਸ਼ਕਾਰ ਗੀਤਕਾਰ ਬਾਪੂ ਦੇਵ ਥਰੀਕੇ ਵਾਲਾ ਹਨ ।
                ਗਾਇਕ ਗੁਰਮੀਤ ਮੀਤ ਅਨੁਸਾਰ ਇਹ ਗੀਤ ਕੋਰੋਨਾ ਵਾਇਰਸ ਦੀ ਮਾੜੀ ਘੜੀ ਵਿੱਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਡਿਊਟੀ ਕਰ ਰਹੇ ਹਰੇਕ ਸਰਕਾਰੀ ਤੇ ਗੈਰ ਸਰਕਾਰੀ ਮੁਲਾਜ਼ਮ ਅਤੇ ਸਮਾਜ ਸੇਵਾ ਨੂੰ ਸਮਰਪਿਤ ਲੋਕਾਂ ਦੀ ਵਧੀਆ ਸੋਚ ਨੂੰ ਲੈ ਕੇ ਰਿਕਾਰਡ ਕਰਵਾਇਆ ਗਿਆ ਹੈ।ਗੁਰਮੀਤ ਮੀਤ ਨੇ ਲੋਕਾਂ ਨੂੰ ਜਰੂਰਤਮੰਦ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ ।

ਜਗਸੀਰ ਲੌਂਗੋਵਾਲ
ਸੰਗਰੂਰ

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …