ਨਵੀਂ ਦਿੱਲੀ, 12 ਮਾਰਚ (ਅੰਮ੍ਰਿਤ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿ ਗੋਬਿੰਦ ਐਨਕਲੇਵ ਦੇ ਛੋਟੇ ਬੱਚਿਆਂ ਨੂੰ ਕਾਬਲੀਅਤ ਤੇ ਪੰਖ ਲਗਾਉਣ ਅਤੇ ਸਿੱਖਿਆ ਨੂੰ ਸੋਖੇ ਤਰੀਕੇ ਨਾਲ ਹਰ ਇਕ ਨੂੰ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਨਰਸਰੀ ਗ੍ਰੇਜੂਅੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੂੰ ਸ਼ਬਦ ਗਾਇਨ, ਭੰਗੜਾ, ਗਿੱਧਾ ਆਦਿ ਸਭਿਆਚਾਰਕ ਪ੍ਰੋਗਰਾਮ ਵਿਚ ਸ਼ਾਨਦਾਰ ਕਾਬਲੀਅਤ ਦਾ ਪ੍ਰਦਰਸ਼ਨ ਕਰਕੇ ਲੋਕਾਂ ਦਾ ਮਨ ਮੋਹ ਲਿਆ। ਕਸ਼ਮੀਰ ਤੋਂ ਕੰਨਿਆ ਕੂਮਾਰੀ ਤੱਕ ਵੱਖ-ਵੱਖ ਸਭਿਆਚਾਰ ਦੀ ਝਲਕ ਬੱਚਿਆਂ ਨੇ ਪੇਸ਼ ਕੀਤੀ ਅਤੇ ਜੰਗਲ ਦਾ ਦ੍ਰਿਸ਼ ਇਕ ਨਾਟਕ ਵਜੋ ਪੇਸ਼ ਕਰਦੇ ਹੋਏ ਜਾਨਵਰਾਂ ਵਿਚ ਸ਼ਾਂਤੀ ਅਤੇ ਸੁਰੱਖਿਆ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਸਕੂਲ ਦੇ ਵਾਈਸ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ, ਮੇਨੈਜਰ ਮਨਮੋਹਨ ਸਿੰਘ ਅਤੇ ਪ੍ਰਿੰਸੀਪਲ ਜਸਮੀਤ ਕੌਰ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਦੇ ਸੁਚੱਜੇ ਭਵਿਖ ਦੀ ਕਾਮਨਾ ਕੀਤੀ। ਉਥੇ ਬੇਠੈ ਸਾਰੇ ਲੋਕਾਂ ਨੇ ਸਕੂਲ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਵੀ ਕੀਤੀ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …