ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਰਕਾਰੀ ਸਪੋਰਟਸ ਸਕੂਲ ਘੁੱਦਾ ਜ਼ਿਲ੍ਹਾ ਬਠਿੰਡਾ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਨਾਜਰ ਸਿੰਘ ਦੀ ਅਗਵਾਈ ਵਿਚ ਇਕ ਰੋਜਾ ਬਠਿੰਡਾ ਦਾ ਵਿਦਿਅਕ ਟੂਰ ਲਗਾਇਆ। ਇਸ ਟੂਰ ਵਿਚ ਸਪੋਰਟਸ ਸਕੂਲ ਘੁੱਦਾ ਦੇ ਹੋਸਟਲ ਵਿਚ ਵੱਖ-ਵੱਖ ਖੇਡਾਂ ਦੀਆਂ 45 ਵਿਦਿਆਰਥਣਾਂ ਨੂੰ ਬਠਿੰਡੇ ਜ਼ਿਲ੍ਹੇ ਦੀਆਂ ਧਾਰਮਿਕ ਅਤੇ ਇਤਿਹਾਸਕ ਥਾਂਵਾਂ ਬਾਰੇ ਭਰਪੂਰ ਜਾਣਕਾਰੀ ਲੈਣ ਸਬੰਧੀ, ਬਠਿੰਡੇ ਦੇ ਵੱਖ-ਵੱਖ ਥਾਵਾਂ ਕਿਲ੍ਹਾ ਮੁਬਾਰਕ, ਝੀਲਾਂ, ਚੇਤਕ ਪਾਰਕ, ਬੀੜ ਤਲਾਬ ਡੀਅਰ ਪਾਰਕ ਆਦਿ ਸਥਾਨਾਂ ਦੇ ਸਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ।ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਥਾਵਾਂ ਦਾ ਭਰਪੂਰ ਮਨੋਰੰਜਨ ਕੀਤਾ। ਉਨ੍ਹਾਂ ਦੇ ਨਾਲ ਹੋਸਟਲ ਦੇ ਸਹਾਇਕ ਮੈਡਮ ਕੁਲਵਿੰਦਰ ਕੌਰ ਤੇ ਮੈਡਮ ਚਰਨਜੀਤ ਕੌਰ ਸ਼ਾਮਲ ਸਨ।
Check Also
ਦੇਸ਼ ਭਗਤ ਯਾਦਗਾਰ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ
ਸੰਗਰੂਰ, 26 ਮਾਰਚ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਵਲੋਂ ਸਥਾਨਕ ਹਾਲ ਵਿਖੇ 23 ਮਾਰਚ …