ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿੰਡ ਫੁੱਲੋ ਮਿੱਠੀ ਵਿਖੇ ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ ਸੰਬੰਧਤ ਨਹਿਰੂ ਯੂਵਾ ਕੇਂਦਰ ਵੱਲੋਂ ਨਸ਼ਿਆਂ ਤੇ ਭਰੂਣ ਹੱਤਿਆ ਦੇ ਖਿਲ਼ਾਫ ਸ਼ਾਮ ਨੂੰ ਗੁਰਦੁਆਰਾ ਬੰਦੀ ਛੋੜ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਅਤੇ ਨੌਜਵਾਨ ਭਾਰਤ ਸਭਾ ਘੁੱਦਾ ਦੇ ਸਹਿਯੋਗ ਨਾਲ ਵਿਸ਼ੇਸ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਜਸਕਰਨ ਸਿੰਘ ਸਿਵੀਆਂ ਮੁੱਖ ਸੇਵਾਦਾਰ ਨਸ਼ਾ ਮੁਕਤੀ ਗੁਰਮਤਿ ਪzzਚੰਡ ਲਹਿਰ, ਸ਼ਮਸੇਰ ਸਿੰਘ ਇੰਸਪੈਕਟਰ ਪੰਜਾਬ ਪੁਲੀਸ, ਪ੍ਰਧਾਨ ਮੇਜਰ ਸਿੰਘ ਕਮਾਲੂ, ਗੁਰਮੀਤ ਸਿੰਘ ਬੁੱਟਰ,ਜਗਜੀਤ ਸਿੰਘ ਮਾਨ ਕੋਆਰਡੀਨੇਟਰ ਨਹਿਰੂ ਯੂਵਾ ਕੇਂਦਰ ਬਠਿੰਡਾ, ਸੁਬੇਗ ਸਿੰਘ ਸਬ ਇੰਸਪੈਕਟਰ ਸਾਂਝ ਕੇਂਦਰ ਥਾਣਾ ਸੰਗਤ, ਲਵਪ੍ਰੀਤ ਸਿੰਘ ਚੱਕ, ਆਦਿ ਨੇ ਨਸ਼ਿਆਂ, ਭਰੂਣ ਹੱਤਿਆ ਤੇ ਸਮਾਜਿਕ ਬੁਰਾਈਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਗੁਰਮੀਤ ਸਿੰਘ ਪ੍ਰਧਾਨ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕੋਰਿਓਗ੍ਰਾਫੀ ਅਤੇ ਅਸਵਨੀ ਕੁਮਾਰ ਨੌਜਵਾਨ ਭਾਰਤ ਸਭਾ ਘੁੱਦਾ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਨਾਟਕ ਚਾਨਣੇ-ਹਨੇੇਰੇ ਸਫ਼ਲਤਾ ਸਾਹਿਤ ਪੇਸ਼ ਕੀਤਾ। ਮੋਤੀ ਕੋਟ ਬਖਤੂ ਦੀ ਅਗਵਾਈ ਵਿੱਚ ਮਲਕਾਣਾ ਪਿੰਡ ਦੇ ਨੌਜਵਾਨਾਂ ਨੇ ਵੀ ਕੋਰਿਓਗ੍ਰਾਫੀ ਪੇਸ਼ ਕੀਤੀ। ਕਵੀਸ਼ਰ ਸੁਖਰਾਜ ਸੰਦੋਹਾ ਤੇ ਹਰਬੰਤ ਭੁੱਲਰ ਨੇ ਧਰਮ, ਇਤਿਹਾਸ ਤੇ ਸੱਭਿਆਚਾਰ ਨਾਲ ਸਬੰਧਤ ਖੂਬਸੂਰਤ ਕਵੀਸ਼ਰੀ ਪੇਸ਼ ਕੀਤੀ। ਕੁਲਵਿੰਦਰ ਸੰਗਤ ਅਤੇ ਗੱਗੂ ਢਿੱਲੋਂ ਨੇ ਕਵਿਤਾ ਤੇ ਪੁਸ਼ਪਿੰਦਰ ਸਿੰਘ ਨੇ ਆਪਣਾ ਗੀਤ ਸਾਂਝਾ ਕੀਤਾ। ਮੰਚ ਦਾ ਸੰਚਾਲਨ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਕੀਤਾ। ਕਲੱਬ ਦੇ ਪ੍ਰਧਾਨ ਰਣਦੀਪ ਸਿੰਘ ਢਿੱਲੋਂ ਨੇ ਭਰਵੇਂ ਇਕੱਠ ਨੂੰ ਸੰਬੋਧਿਣ ਕਰਦੇ ਹੋਏ ਸਾਰੇ ਨਗਰ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਮੂਹ ਕਲੱਬ ਦੇ ਸਾਰੇ ਮੈਂਬਰ ਮੌਜੂਦ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …