ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਪਾਕਿ ਸਰਹੱਦ ‘ਤੇ ਸੁਰੱਖਿਆ ਫੋਰਾਂ ਨੂੰ ਅੱਜ ਵੱਡੀ ਸਫਲਤਾ ਮਿਲੀ ਜਦ ਸੁਰੱਖਿਆ ਜਵਾਨਾਂ ਨੇ ਸਰਹੱਦ ਤੇ ਚਲਾਏ ਜਾ ਰਹੇ ਆਪ੍ਰੇਸ਼ਨ ਅਲਰਟ ਦੌਰਾਨ ਦੋ ਵੱਖ-ਵੱਖ ਜਗ੍ਹਾ ਤੋ ਹੈਰੋਇਨ ਦੀ ਵੱਡੀ ਖੇਪ ਤੇ ਗੋਲੀ-ਸਿੱਕਾ ਬਰਾਮਦ ਕੀਤਾ। ਬੀ.ਐਸ.ਐਫ ਦੇ ਆਈ.ਜੀ.ਅਜੈ ਕੁਮਾਰ ਤੋਮਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਤਕਰੀਬਨ ਤਿੰਨ ਵਜੇ ਬੀ.ਓ.ਪੀ ਰਤਨ ਖੁਰਦ ਵਿਖੇ ਤਾਇਨਾਤ ਸਰਹੱਦੀ ਸੁਰੱਖਿਆ ਫੋਰਸ ਦੀ 50 ਬਟਾਲੀਅਨ ਨੂੰ ਗਸ਼ਤ ਦੌਰਾਨ ਕੰਡਿਆਲੀ ਤਾਰ ਨੇੜੇ ਕੁੱਝ ਹਲਚਲ ਨਜਰ ਆਈ। ਬੀ.ਐਸ. ਐਫ ਦੇ ਜਵਾਨਾਂ ਵਲੋਂ ਲਲਕਾਰਨ ‘ਤੇ ਪਾਕਿਸਤਾਨੀ ਸਮੱਗਲਰਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਸੁਰੱਖਿਆ ਜਵਾਨਾਂ ਨੇ ਇਸ ਦੇ ਜਵਾਬ ਵਿੱਚ ਗੋਲੀਬਾਰੀ ਕੀਤੀ ਜੋ ਕਾਫੀ ਦੇਰ ਤੱਕ ਜਾਰੀ ਰਹੀ ਅਤੇ ਪਾਕਿਸਤਾਨ ਦੇ ਸਮੱਗਲਰ ਹਨ੍ਹੇਰੇ ਦਾ ਲਾਭ ਲੈਂਦਿਆਂ ਪਾਕਿਸਤਾਨ ਵਾਪਿਸ ਭੱਜਣ ਵਿੱਚ ਸਫਲ ਹੋ ਗਏ।ਸਵੇਰੇ ਜਦ ਵਾਰਦਾਤ ਵਾਲੀ ਜਗ੍ਹਾ ਜਾਂਚ ਕੀਤੀ ਗਈ ਤਾਂ ਸੁਰੱਖਿਆ ਜਵਾਨਾ ਨੂੰ 200 ਕਰੋੜ ਮੁੱਲ ਦੀ 40 ਕਿਲੋ ਹੈਰੋਇਨ, ਇੱਕ 6 ਐਮ.ਐਮ ਦੀ ਪਿਸਤੌਲ, 18 ਰਾਊਡ, 3 ਮੈਗਜ਼ੀਨ, 2 ਪਾਕਿਸਤਾਨੀ ਮੋਬਾਈਲ ਸਿੰਮ, ਇੱਕ ਚਾਰਜ਼ਰ ਅਤੇ 15 ਫੁੱਟ ਲੰਮਾ ਪਾਈਪ ਬਰਾਮਦ ਕੀਤਾ।ਆਈ.ਜੀ.ਅਜੈ ਕੁਮਾਰ ਤੋਮਰ ਨੇ ਕਿਹਾ ਕਿ ਮਾਮਲੇ ਦੀ ਗੰਭਰਿਤਾ ਨਾਲ ਜਾਂਚ ਕੀਤੀ ਜ ਰਹੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …