ਧੂਰੀ, 4 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਅਤੇ ਸ਼ੇਰਪੁਰ ਦੀ ਮੀਟਿੰਗ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ ਦੀ ਪ੍ਰਧਾਨਗੀ ਹੇਠ ਹੋਈ।ਬਲਾਕ ਪ੍ਰਧਾਨ ਨਿਰਮਲ ਸਿੰਘ ਸਮੁੰਦਗੜ੍ਹ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਰੇਟ ਵਿੱਚ ਕੀਤੇ 53 ਰੁਪਏ ਦੇ ਨਿਗੂਣਾ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜਾਕ ਦੱਸਿਆ ਹੈ।ਪ੍ਰੀਤਮ ਸਿੰਘ ਬਾਦਸ਼ਾਹਪੁਰ ਬਲਾਕ ਪ੍ਰਧਾਨ ਸ਼ੇਰਪੁਰ ਨੇ ਮੰਗ ਕੀਤੀ ਕਿ ਵੀ.ਡੀ.ਐਸ ਸਕੀਮ ਹੇਠ ਵਧਾਏ ਲੋਡ ਤਹਿਤ ਖਾਸਕਰ 25 ਕੇ.ਵੀ.ਏ ਦੇ ਟਰਾਂਸਫਾਰਮਰ ਕਿਸਾਨਾਂ ਨੂੰ ਜੀਰੀ ਦੇ ਸੀਜਨ ਚੱਲਣ ਤੋਂ ਪਹਿਲਾਂ ਦਿੱਤੇ ਜਾਣ ਤਾਂ ਕਿ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਰਵਿਘਨ ਸਪਲਾਈ ਮਿਲ ਸਕੇ।ਕਿਸਾਨਾਂ ਆਗੂਆਂ ਨੇ ਧੂਰੀ-ਬਾਗੜੀਆ ਰੋਡ, ਭਲਵਾਨ ਰੋਡ ਅਤੇ ਦੋਹਲਾ ਫਾਟਕ ਤੋਂ ਗਰਿੱਡ ਚੌਕ ਤੱਕ ਟੁੱਟੀਆਂ ਸੜਕਾਂ ਨੂੰ ਬਨਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਹਨਾਂ ਖਸਤਾ ਹਾਲਤ ਸੜਕਾਂ ‘ਤੇ ਬਰਸਾਤ ਦੇ ਦਿਨਾਂ ਵਿੱਚ ਵੱਡੇ ਜਾਨਲੇਵਾ ਹਾਦਸੇ ਵਾਪਰ ਸਕਦੇ ਹਨ। ਇਸ ਲਈ ਇਹ ਸੜਕਾਂ ਬਿਨਾਂ ਦੇਰੀ ਦੇ ਤੁਰੰਤ ਬਣਾਈਆਂ ਜਾਣ।
ਇਸ ਮੌਕੇ ਗੁਰਜੀਤ ਸਿੰਘ ਭੜੀ ਮਾਨਸਾ, ਜਗਤੇਜ ਸਿੰਘ ਬਮਾਲ, ਗੁਰਬਚਨ ਸਿੰਘ ਹਰਚੰਦਪੁਰ, ਕੌਰ ਸਿੰਘ ਕੱਕੜਵਾਲ, ਸੁਖਪਾਲ ਸਿੰਘ ਕਾਂਝਲਾ, ਜਗਦੀਪ ਸਿੰਘ ਪਲਾਸੌਰ ਅਤੇ ਮਲਕੀਤ ਸਿੰਘ ਕੰਧਾਰਗੜ੍ਹ ਆਦਿ ਵੀ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …