ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵਲੋਂ ਸ਼ੂਗਰ ਦੀ ਬਿਮਾਰੀ ਦੇ ਸੰਬੰਧ ਵਿਚ
ਪਿਛਲੇ ਵੀਹ ਸਾਲਾਂ ਵਿਚ ਪ੍ਰਕਾਸ਼ਿਤ ਵੱਖ-ਵੱਖ ਖੋਜ ਪਰਚਿਆਂ ਦੇ ਮੁਲਾਂਕਣ ਤੌ ਇਹ ਸਾਬਤ ਹੋਇਆ ਹੈ ਕਿ ਪੰਜਾਬ ਵਿਚ ਸ਼ੂਗਰ (ਟਾਈਪ 2 ਡਾਇਬਟੀਜ) ਇਕ ਬਹੁਤ ਵੱਡੀ ਸਿਹਤ ਸਮੱਸਿਆ ਦੇ ਤੋਰ ਤੇ ਉਭਰ ਕੇ ਸਾਹਮਣੇ ਆ ਰਹੀ ਹੈ।ਇਸ ਦਾ ਮੁੱਖ ਕਾਰਣ ਜਿਥੇ ਜੈਨੇਟਿਕਸ ਜੀਨਸ ਹਨ ਉਥੇ ਪਿਛਲੇ ਸਮੇਂ ਦੌਰਾਨ ਸਾਡਾ ਰਹਿਣ ਸਹਿਣ ਅਤੇ ਖਾਣ ਪੀਣ ਦਾ ਬਦਲਿਆ ਢੰਗ ਤਰੀਕਾ ਹੈ।ਗੁਰੂ ਨਾਨਕ ਦੇਵ ਯੁਨੀਵਰਸਿਟੀ ਦਾ ਹਿਊਮਨ ਜੈਨੇਟਿਕਸ ਵਿਭਾਗ ਜੋ 1990 ਵਿਚ ਸਥਾਪਿਤ ਹੋਇਆ ਸੀ ਵਲੋਂ ਪਿਛਲੇ ਵੀਹ ਸਾਲਾਂ ਵਿਚ 150 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਗਏ।ਜਿਨ੍ਹਾਂ ਦਾ ਮੁਲਾਂਕਣ ਕਰਨ ਉਪਰੰਤ ਡਾ. ਪ੍ਰੋ. ਵਸੁਧਾ ਸੰਬਿਆਲ ਨੇ ਦੱਸਿਆ ਕਿ ਵਿਭਾਗ ਹੁਣ ਤੱਕ ਪੰਜ ਕਿਤਾਬਾਂ ਅਤੇ 560 ਖੋਜ ਪੱਤਰ ਪ੍ਰਕਾਸ਼ਿਤ ਕਰ ਚੁੱਕਿਆ ਹੈ । ੳਹਨਾਂ ਦੱਸਿਆ ਕਿ ਜਦੋਂ ਹੋਰ ਸਭਿਆਚਾਰਾ ਅਤੇ ਸਮਾਜ ਵਿਚ ਫੈਲੀ ਸ਼ੂਗਰ ਦੀ ਬਿਮਾਰੀ ਦੇ ਕਾਰਨਾਂ ਦਾ ਅਧਿਐਨ ਕੀਤਾ ਗਿਆ ਤਾਂ ਇਹ ਹੈਰਾਨੀ ਜਨਕ ਤੱਥ ਸਾਹਮਣੇ ਆਇਆ ਕਿ ਸ਼ੂਗਰ ਇਕ ਪੀੜ੍ਹੀ ਤੋਂ ਦੂਜੀ ਪੀੜੀ੍ਹ ਜਾਣ ਵਾਲੀ ਬਿਮਾਰੀ ਹੈ।ਪਰ ਪੰਜਾਬ ਵਿਚ ਜਿਵੇਂ ਪਿਛਲੇ ਸਾਲਾਂ ਵਿਚ ਦੁਗਣੀ ਤਿਗੁਣੀ ਹੋਈ ਹੈ ਦੇ ਹੋਰ ਵੀ ਕਾਰਨ ਹਨ, ਜਿਨ੍ਹਾਂ ਦੇ ਵਿੱਚ ਮੁੱਖ ਕਾਰਨ ਸਾਡੀ ਅਜੋਕੀ ਜੀਵਨ ਸ਼ੈਲੀ ਹੈ ।
ਉਹਨਾਂ ਨੇ ਅੰਤਰਰਾਸ਼ਟਰੀ ਰਸਾਲਿਆਂ ਵਿਚ ਪ੍ਰਕਾਸ਼ਿਤ ਖੋਜ ਪੱਤਰਾਂ ਦੇ ਹਵਾਲਿਆਂ ਦੇ ਨਾਲ ਦੱਸਿਆ ਟੀ 2 ਡੀ ਨੂੰ ਵਧਾਉਣ ਵਿਚ ਹਾਈਪਰਟੈਨਸ਼ਨ, ਕੋਰੋਨਰੀ ਆਰਟਰੀ ਬਿਮਾਰੀ, ਸ਼ੂਗਰ ਰੈਟਿਨੋਪੈਥੀ, ਸ਼ੂਗਰ ਰੋਗ ਅਤੇ ਨੇਪ੍ਰੋਪੈਥੀ ਆਦਿ ਵੀ ਮੁੱਖ ਰੋਲ ਅਦਾ ਕਰਦੇ ਹਨ।ਪੰਜਾਬ ਦੀ ਆਬਾਦੀ ਵੱਖ-ਵੱਖ ਜਾਤੀਆ ਦਾ ਸਮੂਹ ਹੈ ਦੀ ਜਦੋਂ ਇਸ ਸੰਬੰਧ ਵਿਚ ਖੋਜ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਆਬਾਦੀ ਵਿੱਚ ਸਰੀਰਕ ਅਯੋਗਤਾ ਦੇ ਨਾਲ ਉੱਚ ਮੋਟਾਪਾ ਪ੍ਰੋਫਾਈਲਾਂ, ਡਿਸਲਿਪੀਡੀਮੀਆ ਅਤੇ ਮਾੜੇ ਗਲੂਕੋਜ਼ ਨਿਯੰਤਰਣ ਦੇ ਪ੍ਰਸਾਰ ਦੇ ਕਾਰਨ ਹਨ।ਇਹ ਸਾਰੇ ਕਾਰਨ ਹੀ ਸ਼ੂਗਰ ਦੀ ਬਿਮਾਰੀ ਦੀ ਪੇਚੀਦਗੀ ਵਧਾਉਂਦੇ ਹਨ।
ਡਾਇਬਟੀਜ਼ ਪ੍ਰਤੀ ਸੰਵੇਦਨਸ਼ੀਲਤਾ ਲਈ ਜਦੋਂ ਵੱਖੋ ਵੱਖ ਸਮੂਹਾਂ ਦੇ ਅਧਿਐਨ ਕੀਤਾ ਗਿਆ ਤਾਂ ਇਹ ਸਾਹਮਣੇ ਆਇਆ ਹੈ ਕਿ ਜਾਤੀ, ਕੰਮ, ਖੁਰਾਕ ਅਤੇ ਸਭਿਆਚਾਰਕ ਅਭਿਆਸਾਂ ਦੇ ਅੰਤਰ ਦੇ ਕਾਰਨ ਟੀ 2 ਡੀ ਦੇ ਵਿਕਾਸ ਵਿਚ ਵੱਖਰਾ ਯੋਗਦਾਨ ਪਾਉਂਦੇ ਹਨ।ਘੱਟ ਸਰੀਰਕ ਗਤੀਵਿਧੀ, ਜੀਵਨ-ਸ਼ੈਲੀ ਅਤੇ ਉੱਚ ਕੈਲੋਰੀ ਖੁਰਾਕ, ਤਲੇ ਅਤੇ ਜੰਕ ਫੂਡ ਦੀ ਖਪਤ ਕਾਰਨ ਪੰਜਾਬ ਦੀ ਆਬਾਦੀ ਵਿੱਚ ਜਿਆਦਾਤਰ ਜਟਿਲਤਾਵਾਂ ਹਨ ।
ਉਹਨਾਂ ਦੱਸਿਆ ਕਿ ਨਵੀਨਤਮ ਜੈਨੇਟਿਕ ਤਕਨੀਕਾਂ ਦੀ ਵਰਤੋਂ ਕਰਦਿਆਂ ਇਸ ਤੱਥ ਦਾ ਵੀ ਪਤਾ ਲੱਗਾ ਹੈ ਕਿ ਇਨਸੁਲਿਨ ਵਿਚ ਸ਼ਾਮਲ 28 ਜੀਨਾਂ ਦੀ ਵੀ ਭੂਮਿਕਾ ਹੈ ਜਿਨ੍ਹਾਂ ਬਾਰੇ ਉੱਤਰੀ ਭਾਰਤ ਵਿਖੇ ਪਹਿਲੀ ਵਾਰ ਰਿਪੋਰਟਾਂ ਵਿਚ ਸਾਹਮਣੇ ਆਇਆ ਹੈ।ਇਨ੍ਹਾਂ ਵਿਚੋਂ ਕੁੱਝ ਦਾ ਸ਼ੂਗਰ ਦੀ ਦਵਾਈਆਂ ਅਤੇ ਵਿਅਕਤੀਗਤ ਦਵਾਈਆਂ ਦੇ ਪ੍ਰਭਾਵ ਵੀ ਸ਼ਾਮਲ ਹੁੰਦੇ ਹਨ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media