ਅੰਮ੍ਰਿਤਸਰ, 14 ਅਕਤੂਬਰ (ਪ੍ਰੀਤਮ ਸਿੰਘ) – ਵੱਖ-ਵੱਖ ਨਿਯੁਕਤੀਆਂ ਦੀ ਪੁਸ਼ਟੀ ਅਤੇ ਨਵੇਂ ਕੋਰਸਾਂ ਦੇ ਆਰਡੀਨੈਂਸ ਤੋਂ ਇਲਾਵਾ ਅਤੇ ਵੱਖ ਫੈਕਲਟੀਆਂ ਵਿਚ ਹੋਏ ਪੀ.ਐਚ.ਡੀ. ਥੀਸਜ਼ ਨੂੰ ਪ੍ਰਵਾਨਗੀ ਅੱਜ ਇਥੇ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਦੀ ਵਿਚ ਦਿੱਤੀ ਗਈ। ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਚ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। ਏਜੰਡਾ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਪੇਸ਼ ਕੀਤਾ।ਇਸ ਮੌਕੇ ਸਿੰਡੀਕੇਟ ਦੇ ਬਹੁਤ ਸਾਰੇ ਮੈਂਬਰ ਹਾਜ਼ਰ ਸਨ। ਸਿੰਡੀਕੇਟ ਵੱਲੋਂ ਪ੍ਰੋ. ਪਰਮਜੀਤ ਸਿੰਘ ਦੀ ਡੀਨ, ਅਕਾਦਮਿਕ ਮਾਮਲੇ ਵਜੋਂ, ਡਾ. ਸ਼ਰਨਜੀਤ ਸਿੰਘ ਢਿੱਲੋਂ ਦੀ ਰਜਿਸਟਰਾਰ ਵਜੋਂ ਅਤੇ ਡਾ. ਪਰਮਜੀਤ ਨੰਦਾ ਦੀ ਮੁਖੀ, ਪੰਜਾਬ ਸਕੂਲ ਆਫ ਇਕਨਾਮਿਕਸ ਵਜੋਂ ਨਿਯੁਕਤੀ ਨੂੰ ਵੀ ਸਿੰਡੀਕੇਟ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਿੰਡੀਕੇਟ ਵੱਲੋਂ ਵੱਖ-ਵੱਖ ਫੈਕਲਟੀਆਂ ਦੇ 12 ਪੀ.ਐਚ.ਡੀ. ਥੀਸਿਜ਼ ਨੂੰ ਵੀ ਪ੍ਰਵਾਨਗੀ ਦੇਣ ਤੋਂ ਇਲਾਵਾ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਵਿਚ ਚੱਲ ਰਹੇ ਵੱਖ-ਵੱਖ ਬੀ.ਵੋਕੇਸ਼ਨਲ ਕੋਰਸਾਂ ਦੇ ਆਰਡੀਨੈਂਸ, ਸ਼ਰਤਾਂ ਅਤੇ ਨਿਯਮਾਂ ਨੂੰ ਵੀ ਪ੍ਰਵਾਨ ਕੀਤਾ ਗਿਆ।ਇਸਦੇ ਨਾਲ ਕੁੱਝ ਕੋਰਸਾਂ ਵਿਚ ਵਿਦਿਆਰਥੀਆਂ ਦੇ ਲੇਟ ਦਾਖਲਿਆਂ ਨੂੰ ਲੇਟ ਫੀਸ ਦੇ ਨਾਲ ਪ੍ਰਵਾਨਗੀ ਦੇ ਦਿੱਤੀ ਗਈ।
ਪ੍ਰੋ. ਬਰਾੜ ਨੇ ਇਸ ਮੌਕੇ ਮੈਂਬਰਾਂ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ।ਉਨ੍ਹਾਂ ਦੱਸਿਆ ਕਿ ਯੂਨਵਿਰਸਿਟੀ ਦੇ ਅਮੈਰਜਿੰਗ ਲਾਈਫ ਸਾਇੰਸਜ਼ ਵਿਚ ਤਿੰਨ ਕਰੋੜ ਦੀ ਲਾਗਤ ਵਾਲੇ ਨਵੇਂ ਯੰਤਰ ਟ੍ਰਾਂਸਮਿਸ਼ਨ ਇਲੈਕਟ੍ਰੌਨਿਕਸ ਮਾਈਕਰੋਸਕੋਪ ਨੂੰ ਸਥਾਪਤ ਕੀਤਾ ਗਿਆ।ਇਸ ਦੀ ਵਰਤੋਂ ਨਾਲ ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਬਹੁਤ ਲਾਹਾ ਹੋਵੇਗਾ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਬੀਤੇ ਦਿਨੀਂ ਵੱਖ-ਵੱਖ ਸੈਮੀਨਾਰ, ਵਰਕਸ਼ਾਪ, ਸਿੰਪੋਜ਼ੀਆ ਅਤੇ ਰਿਫਰੈਸ਼ਰ ਕੋਰਸ ਕਰਵਾਏ ਗਏ।ਉਨਾਂ੍ਹ ਕਿਹਾ ਕਿ ਵੱਖ-ਵੱਖ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਬੈਚ 2014 ਦੇ 379 ਅਤੇ ਬੈਚ 2015 ਦੇ 361 ਵਿਦਿਆਰਥੀਆਂ ਨੂੰ ਰਸਮੀਂ ਪੜ੍ਹਾਈ ਪੂਰੀ ਹੋਣ ਤੋਂ ਪਹਿਲਾਂ ਹੀ ਚੰਗੀ ਤਨਖਾਹ ‘ਤੇ ਨੌਕਰੀਆਂ ਲਈ ਚੁਣ ਲਿਆ ਗਿਆ।ਉਨ੍ਹਾਂ ਮੈਂਬਰਾਂ ਨੂੰ ਯੂਨੀਵਰਸਿਟੀ ਦੀਆਂ ਖੇਡ ਅਤੇ ਸਭਿਆਚਾਰਕ ਪ੍ਰਾਪਤੀਆਂ ਤੋਂ ਵੀ ਜਾਣਕਾਰੀ ਕਰਵਾਇਆ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …