25 ਸਾਲ ਤੋਂ ਘੱਟ ਉਮਰ ਵਰਗ ਦੀਆਂ ਖਿਡਾਰਨਾਂ ਲੈ ਸੱਕਣਗੀਆਂ ਹਿੱਸਾ ਡੀ.ਐਸ.ਓ
ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਭਾਰਤ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਸਾਲ 2014-15 ਦੇ ਸੈਸ਼ਨ ਦੀ ਜਿਲ੍ਹਾ ਪੱਧਰੀ 2 ਦਿਨਾਂ ਮਹਿਲਾ ਖੇਲ ਪ੍ਰਤੀਯੋਗਿਤਾ ਮਿਤੀ: 20 ਅਕਤੂਬਰ ਤੋ ਲੈ ਕੇ 21 ਅਕਤੂਬਰ ਤੱਕ ਅੰਮ੍ਰਿਤਸਰ ਵਿਖੇ ਕਰਵਾਈ ਜਾਵੇਗੀ।ਜਿਸ ਵਿੱਚ ਮਿਤੀ 31-12-2014 ਤੱਕ 25 ਸਾਲ ਤੋਂ ਘੱਟ ਉਮਰ ਵਰਗ ਦੀਆਂ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਤ ਖਿਡਾਰਨਾਂ ਭਾਗ ਲੈ ਸਕਣਗੀਆਂ।ਇਸ ਸਬੰਧੀ ਹੋਰ ਵਧੇਰੀ ਜਾਣਕਾਰੀ ਦੇਂਦਿਆ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੋਰ ਸੰਧੂ ਨੇ ਦੱਸਿਆ ਕਿ ਖਿਡਾਰਨਾਂ ਪ੍ਰਤੀਯੋਗਿਤਾ ਦੇ ਸ਼ੁਰੂ ਵਿੱਚ ਹੀ ਆਪਣੇ ਜਨਮ ਸਬੂਤ ਸਰਟਿਫੀਕੇਟ, ਬੈਂਕ ਦਾ ਨਾਮ, ਬੈਂਕ ਖਾਤਾ ਨੰ:, ਆਈ.ਐਫ.ਸੀ. ਕੋਡ ਨੰ: ਸਮੇਤ ਬੈਂਕ ਦੀ ਪਾਸ ਬੁੱਕ ਦੀ ਕਾਪੀ ਨਾਲ ਲੈ ਕੇ ਆਉਣਗੀਆ। ਉਨਾਂ੍ਹ ਅੱਗੇ ਦੱਸਿਆ ਕਿ ਇਸ ਸਬੰਧੀ ਸੱਭ ਤਿਆਰੀਆਂ ਮੁਕਮਲ ਕਰ ਲਈਆ ਗਈਆਂ ਹਨ ਅਤੇ ਖੇਡਾਂ ਦੇ ਖੇਡ ਮੈਦਾਨਾ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਐਥਲੈਟਿਕਸ, ਕਬੱਡੀ,ਹੈਂਡਬਾਲ,ਖੋਹ-ਖੋਹ,ਵਾਲੀਬਾਲ ਖਾਲਸਾ ਕਾਲਜੀਏਟ ਸੀ.ਸੈ ਸਕੂਲ ਅੰਮ੍ਰਿਤਸਰ ਵਿੱਖੇ, ਬਾਸਕਿਟਬਾਲ ਗੋ:ਗਰਲਜ ਸੀ. ਸੈ ਸਕੂਲ ਮਾਲ ਰੋਡ ਅੰਮਿਤਸਰ ਵਿੱਖੇ, ਜਿਮਨਾਸਟਿਕ, ਹਾਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖ,ੇ ਟੇਬਲ ਟੈਨਿਸ-ਟੇਬਲ ਟੈਨਿਸ ਹਾਲ ਗੋਲ ਬਾਗ ਵਿੱਖੇ, ਲਾਅਨ ਟੈਨਿਸ-ਟੈਨਿਸ ਕੋਰਟ ਕੰਪਨੀ ਬਾਗ ਵਿੱਖੇ, ਬੈਡਮਿੰਟਨ -ਬੈਡਮਿੰਟਨ ਹਾਲ ਟੇਲਰ ਰੋਡ ਵਿਖੇ, ਅਤੇ ਤੈਰਾਕੀ ਖਾਲਸਾ ਕਾਲਜ ਵਿਖੇ ਹੋਵੇਗੀ। ਉਹਨ੍ਹਾਂ ਦੱਸਿਆ ਕਿ ਟੀਮਾਂ ਨੂੰ ਕਿਰਾਇਆ ਭੱਤਾ ਤੇ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਇਸ ਮੌਕੇ ਤੇ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਗਰਾਂਉਂਡ ਸੁਪਰਵਾਈਜਰ ਮੁਖਤਾਰ ਮਸੀਹ, ਕਲਰਕ ਨੇਹਾ ਚਾਵਲਾ, ਸੀਨੀਅਰ ਹਾਕੀ ਕੋਚ ਜਸਮੀਤ ਕੋਰ, ਕ੍ਰਿਸ਼ਨ ਲਾਲ ਫੁਟਬਾਲ ਕੋਚ ਰੰਧਾਵਾ, ਟੇਬਲ ਟੈਨਿਸ ਕੋਚ ਅਸ਼ੋਕ ਕੁਮਾਰ, ਅਮਰੀਕ ਸਿੰਘ ਵੇਟ ਲਿਫਟਿੰਗ ਕੋਚ, ਇੰਦਰਵੀਰ ਸਿੰਘ ਸਾਫਟਬਾਲ, ਜਸਵੰਤ ਸਿੰਘ ਢਿੱਲੋ ਹੈੰਡਬਾਲ ਕੋਚ, ਮਨਮਿੰਦਰ ਸਿੰਘ ਹਾਕੀ ਕੋਚ, ਪਰਮੀਤ ਸਿੰਘ ਹਾਕੀ ਕੋਚ, ਬਲਜਿੰਦਰ ਸਿੰਘ ਹਾਕੀ ਕੋਚ, ਮਨੋਹਰ ਸਿੰਘ ਐਥਲੈਟਿਕਸ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਜਿਮਨਾਸਟਿਕ ਕੋਚ ਰਜਨੀ ਸੈਣੀ, ਜੂਡੋ ਕੋਚ ਕਰਮਜੀਤ ਸਿੰਘ, ਬੈਡਮਿਟਨ ਕੋਚ ਰੇਨੂੰ ਵਰਮਾ, ਹਾਕੀ ਕੋਚ ਬਲਬੀਰ ਸਿੰਘ ਨੀਤੂ ਬਾਲਾ, ਬਲਬੀਰ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਕਬੱਡੀ ਕੋਚ ਸੁੱਚਾ ਸਿੰਘ, ਪਦਾਰਥ ਸਿੰਘ ਕੁਸ਼ਤੀ ਕੋਚ, ਸ਼ਮਸ਼ੇਰ ਸਿੰਘ ਬਹਾਦਰ ਕਬੱਡੀ ਕੋਚ, ਖੁਸ਼ਵੰਤ ਸਿੰਘ ਫੁਟਬਾਲ ਕੋਚ, ਸੁਖਰਾਜ ਸਿੰਘ, ਹਰਿੰਦਰ ਸਿੰਘ ਕੁਸ਼ਤੀ ਕੋਚ, ਕੁਲਦੀਪ ਕੋਰ ਕਬੱਡੀ ਕੋਚ, ਰਜਿੰਦਰ ਕੁਮਾਰ, ਗਰਾਊਂਡ ਮਾਰਕਰ ਕਮ ਮਾਲੀ ਸੁਖਰਾਜ ਸਿੰਘ, ਸੋਮਾ ਸਿੰਘ ਸੇਵਾਦਾਰ, ਕੁਲਦੀਪ ਸਿੰਘ ਸੇਵਾਦਾਰ, ਸੁਮਨ ਆਦਿ ਹਾਜਰ ਸਨ।