ਕਿਹਾ 10 ਦਿਨਾਂ ਦੀ ਇੱਕੋ ਵਾਰ ਦਿੱਤੀ ਜਾਵੇ ਨਸ਼ਾ ਛੁਡਵਾਉਣ ਵਾਲੀ ਦਵਾਈ
ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਨਸ਼ਾ ਛੁਡਾਊ ਦਵਾਈ ਸਹੀ ਢੰਗ ਨਾ ਮਿਲਣ ਦੇ ਰੋਸ ਵਜੋਂ ਇਲਾਕੇ ਦੇ ਨਸ਼ਾ ਛੱਡਣ ਦੇ ਚਾਹਵਾਨਾਂ ਵਲੋਂ ਸਰਕਾਰੀ ਹਸਪਤਾਲ ਲੌਂਗੋਵਾਲ ਅੱਗੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ, ਡਕੌਂਦਾ ਗਰੁੱਪ ਦੇ ਪਿਆਰਾ ਸਿੰਘ ਅਤੇ ਜਸਪਾਲ ਸਿੰਘ ਦੁੱਗਾਂ ਨੇ ਦੱਸਿਆ ਕਿ ਨਸ਼ਾ ਛੱਡਣ ਦੀ ਦਵਾਈ ਲੈਣ ਵਾਲੇ ਵਿਅਕਤੀ ਨੇੜਲੇ ਪਿੰਡਾਂ ਦੇ ਕਿਰਤੀ ਅਤੇ ਦਿਹਾੜੀਦਾਰ ਲੋਕ ਹਨ।ਹਸਪਤਾਲ ਵਲੋਂ ਮਰੀਜ਼ਾਂ ਨੂੰ ਸਿਰਫ਼ ਇਕ ਦਿਨ ਦੀ ਦਵਾਈ ਦਿੱਤੇ ਜਾਣ ਕਾਰਨ ਇਨ੍ਹਾਂ ਲੋਕਾਂ ਨੂੰ ਕੰਮ ਛੱਡ ਕੇ ਰੋਜ਼ ਦਵਾਈ ਲੈਣ ਲਈ ਹਸਪਤਾਲ ਆਉਣਾ ਪੈਂਦਾ ਹੈ। ਇੰਨਾ ਲੋਕਾਂ ਦੀ ਮੰਗ ਹੈ ਕਿ ਨਸ਼ਾ ਛੁਡਵਾਉਣ ਵਾਲੀ ਦਵਾਈ ਘੱਟੋ ਘੱਟ 10 ਦਿਨਾਂ ਦੀ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਦੀ ਮਿਹਨਤ ਮਜ਼ਦੂਰੀ ਵਿੱਚ ਵਿਘਨ ਨਾ ਪਵੇ।
ਇਸ ਮੌਕੇ ਗੁਰਪ੍ਰੀਤ ਸਿੰਘ ਦੁੱਗਾਂ, ਗੁਰਮਨਜੀਤ ਸਿੰਘ ਦੁੱਗਾਂ, ਕਰਮ ਸਿੰਘ ਲੋਹਾਖੇੜਾ, ਜਗਦੇਵ ਸਿੰਘ ਲੋਹਾਖੇੜਾ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਪ੍ਰੀਤਮ ਸਿੰਘ ਲੋਹਾਖੇੜਾ ਹਾਜ਼ਰ ਸਨ।