ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਨੇੜਲੇ ਪਿੰਡ ਚੱਠਾ ਨੰਨਹੇੜਾ ਦੇ ਮੰਦਿਰ ਦੇ ਪੁਜਾਰੀ ਪੰਡਤ ਗੁਰਦੀਪ ਸ਼ਰਮਾ ਨੇ ਕੁੱਝ ਦਿਨ ਪਹਿਲਾਂ ਪਿੰਡ
ਦੇ ਬੇਸਹਾਰਾ ਅਤੇ ਗਰੀਬ ਲੋਕਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ। ਜਿਸ ਨੂੰ ਪੂਰਾ ਕਰਦੇ ਹੋਏ ਮੰਦਿਰ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਪੈਨਸ਼ਨ ਦੀ ਸ਼ੁਰੁਆਤ ਕੀਤੀ ਗਈ।ਪੰਡਤ ਗੁਰਦੀਪ ਸ਼ਰਮਾ ਨੇ ਕਿਹਾ ਕਿ ਇਹ ਕਾਰਜ਼ ਸ਼ੁਰੁ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਅਗੇ ਤੋਂ ਵੀ ਇਹ ਮਦਦ ਸੰਗਤਾਂ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਰਹੇਗੀ।ਉਹਨਾਂ ਦੇ ਇਸ ਕਾਰਜ ਦੀ ਸ਼ਲਾਘਾ ਕਰ ਵਾਲਿਆਂ ਵਿੱਚ ਚੱਠਾ ਪਿੰਡ ਦੇ ਪ੍ਰਦੀਪ ਬਾਂਸਲ. ਸ਼ਤੀਸ਼ ਕੁਮਾਰ ਬਾਂਸਲ, ਚਿੰਤ ਕੁਮਾਰ ਬਾਂਸਲ, ਸੋਮ ਨਾਥ ਬਾਂਸਲ ਆਦਿ ਸ਼ਾਮਲ ਸਨ ।