ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਪੰਜਾਬ ਦੇ ਹਰ ਕਲਾਕਾਰ ਦੀ ਆਪਣੀ ਹੀ ਵਿਲੱਖਣਤਾ ਹੈ ਜਿਸ ਨੂੰ ਕਿਸੇ ਨਾਲ ਤੋਲਿਆ ਨਹੀਂ ਜਾ ਸਕਦਾ।ਅੱਜ ਜਿਸ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਦਾ ਗੀਤ ‘ਮੌਡਰਨ ਬੰਬੀਹਾ ਬੋਲੇ’ ਚਰਚਾ ਵਿੱਚ ਹੈ।ਗੀਤ ਨੂੰ ਸੁਣ ਕੇ ਦਰਸ਼ਕਾਂ ਦੇ ਰੌਂਗਟੇ ਖੜੇ ਹੋ ਜਾਂਦੇ ਨੇ ਤੇ ਅਨਰਜ਼ੀ ਮਿਲਦੀ ਹੈ।ਦਰਸ਼ਕਾਂ ਨੂੰ ਦੱਸ ਦੇਈਏ ਕਿ ਬਹੁਤ ਘੱਟ ਸਮੇਂ ਵਿੱਚ ਇਸ ਗੀਤ ਨੂੰ ਮਿਊਜ਼ਿਕ ਵੀ ਬਹੁਤ ਵਧੀਆ ਦਿੱਤਾ ਗਿਆ ਹੈ।ਗੀਤ ਸੁਣ ਕੇ ਸਚੁਮੱਚ ਨਜ਼ਾਰਾ ਹੀ ਆ ਜਾਂਦਾ ਹੈ।‘ਮੌਡਰਨ ਬੰਬੀਹਾ ਬੋਲੇ’ ਗੀਤ ਨੂੰ ਲਿਖਣ ਗਾਉਣ ਤੇ ਸੰਗੀਤਕ ਧੁਨਾਂ ਵਿੱਚ ਪਰੋਣ ਵਾਲੇ ਗਾਇਕ, ਗੀਤਕਾਰ ਤੇ ਮਿਊਜ਼ਿਕ ਡਾਇਰੈਕਟਰ ਮਿਸਟਰ ਪੀ.ਕੇ ਸਿੰਘ ਨੇ ਬਹੁਤ ਹੀ ਮਿਹਨਤ ਕੀਤੀ ਹੈ, ਜਿਸ ਲਈ ਉਹ ਵਧਾਈ ਦਾ ਪਾਤਰ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …