Sunday, December 22, 2024

ਰਾਸ਼ਨ ਦੀਆਂ ਕਿੱਟਾਂ ਵੰਡ ਕੇ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ – ਪੁਸ਼ਪਿੰਦਰ ਗੁਰੂ

ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਆਲ ਇੰਡੀਆ ਯੂਥ ਕਾਂਗਰਸ ਦੇ ਹੁਕਮਾਂ ਅਨੁਸਾਰ ਕ੍ਰਿਸ਼ਨਾ, ਪ੍ਰਧਾਨ ਸ੍ਰੀ ਨਿਵਾਸ, ਇੰਚਾਰਜ ਪੰਜਾਬ ਬੰਟੀ ਸ਼ੈਲ਼ਕੇ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਦੀ ਯੋਗ ਅਗਵਾਈ ਹੇਠ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਹਲਕਾ ਦਿੜ੍ਹਬਾ ਦੇ ਸਭ ਤੋਂ ਵੱਡੇ ਪਿੰਡ ਛਾਜਲੀ ਵਿਖੇ ਗਰੀਬ ਅਤੇ ਲੋੜਵੰਦ ਬਸਤੀ ਵਿੱਚ ਜਾ ਕੇ ਉਨ੍ਹਾਂ ਨੂੰ ਸਾਬਣ ਸੈਨੇਟਾਈਜ਼ਰ ਮਾਸਕ ਅਤੇ ਦਸਤਾਨੇ ਆਦਿ ਦੀਆਂ ਕਿੱਟਾਂ ਦੇ ਕੇ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਬਚਣ ਲਈ ਵੀ ਸਮਝਾਇਆ ਗਿਆ।
             ਇਸ ਸਮੇਂ ਪੰਜਾਹ ਦੇ ਕਰੀਬ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ।ਇਸ ਮੌਕੇ ਹਲਕਾ ਦਿੜ੍ਹਬਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਸ਼ੇਰਵਿੰਦਰ ਸਿੰਘ ਡਸਕਾ ਅਤੇ ਕੁਲਵੰਤ ਸਿੰਘ ਡਸਕਾ ਤੋਂ ਇਲਾਵਾ ਕੁਲਦੀਪ ਸਿੰਘ ਚੰਦੇਲ ਅਤੇ ਜਸਵੀਰ ਸਿੰਘ ਜਿਲਾ ਜਨਰਲ ਸੈਕਟਰੀ ਗਗਨਦੀਪ ਸਿੰਘ ਸਮਰਾਓ, ਸੈਕਟਰੀ ਸੰਦੀਪ ਸਿੰਘ ਖੋਖਰ ਤੇ ਹੋਰ ਨੌਜਵਾਨ ਮੌਜੂਦ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …