ਸਮਰਾਲਾ, 25 ਜੂਨ (ਪੰਜਾਬ ਪੋਸਟ – ਕੰਗ/ਬੜੈਚ) – ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਵਲੋਂ ਪਲੰਬਰ ਗੁਰਦੀਪ ਸਿੰਘ ਲੱਧੜ ਦਾ ਸਨਮਾਨ ਕੀਤਾ ਗਿਆ।ਲੱਧੜ ਨੂੰ ਇਹ ਸਨਮਾਨ ਪਿੰਡ ਦੀਵਾਲਾ ਦੀ ਖੇਡ ਗਰਾਊਂਡ ਤੇ ਪ੍ਰਾਇਮਰੀ ਸਕੂਲ ਦੀ ਪਾਰਕਿੰਗ ਵਿੱਚ ਪਾਣੀ ਵਾਲੀਆਂ ਪਾਈਪਾਂ ਦੀ ਫ੍ਰੀ ਵਿੱਚ ਫਿਟਿੰਗ ਕਰਨ ਬਦਲੇ ਦਿੱਤਾ ਗਿਆ।ਗੁਰਦੀਪ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਪਿੰਡ ਦੇ ਸਾਂਝੇ ਕੰਮਾਂ ਵਿੱਚ ਨਿਸ਼ਕਾਮ ਸੇਵਾਵਾਂ ਨਿਭਾਉਂਦਾ ਰਿਹਾ ਹੈ ਅਤੇ ਅੱਗੇ ਵੀ ਨਿਭਾਉਂਦਾ ਰਹੇਗਾ।
ਇਸ ਮੌਕੇ ਮੀਤ ਪ੍ਰਧਾਨ ਸੁਖਪ੍ਰੀਤ ਸਿੰਘ ਫੌਜੀ, ਖਜ਼ਾਨਚੀ ਹਰਦੀਪ ਸਿੰਘ ਫੌਜੀ, ਤਸਵਿੰਦਰ ਸਿੰਘ ਬੜੈਚ, ਗੁਰਪ੍ਰੀਤ ਸਿੰਘ ਗੋਪੀ, ਲਖਵੀਰ ਸਿੰਘ ਲੱਖਾ, ਦਮਨ ਤੇ ਲੱਖੀ ਆਦਿ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …