Wednesday, July 16, 2025
Breaking News

ਲੋਕ ਭਲਾਈ ਦੀਆ ਸਕੀਮਾਂ ਦਾ ਲਾਭ ਹਰ ਵਿਅਕਤੀ ਨੂੰ ਲੈਣਾ ਚਾਹੀਦਾ ਹੈ- ਅਨੂਪ ਕੁਮਾਰ

ਰਾਸ਼ਨ ਦੀ ਵੰਡਦੇ ਹੋਏ ਖਜਾਨ ਸਿੰਘ ਡੀਪੂ ਵਾਲੇ ਚੇਅਰਮੈਨ ਡਾ. ਅੰਬੇਦਕਰ ਸਭਾ ਕਲਿਆਨ ਸਭਾ, ਕੌਸਲਰ ਅਨੂਪ ਕੁਮਾਰ ਤੇ ਹੋਰ।
ਰਾਸ਼ਨ ਦੀ ਵੰਡਦੇ ਹੋਏ ਖਜਾਨ ਸਿੰਘ ਡੀਪੂ ਵਾਲੇ ਚੇਅਰਮੈਨ ਡਾ. ਅੰਬੇਦਕਰ ਸਭਾ ਕਲਿਆਨ ਸਭਾ, ਕੌਸਲਰ ਅਨੂਪ ਕੁਮਾਰ ਤੇ ਹੋਰ।

ਛੇਹਰਟਾ, 15 ਅਕਤੂਬਰ (ਕੁਲਦੀਪ ਸਿੰਘ) – ਪੰਜਾਬ ਸਰਕਾਰ ਵਲੋ 1 ਰੁ: ਕਿਲੋ ਕਣਕ ਦੀ ਵੰਡ ਵਾਰਡ ਨੰ: 61 ਗੁਰੂ ਨਾਨਕ ਪੁਰਾ ਵਿਚ ਕੀਤੀ ਗਈ ਪਿਸ਼ਲੇ 6 ਮਹੀਨੇ ਦੀ ਇੱਕਠੀ ਕਣਕ ਲੋਕਾ ਨੂੰ ਦਿੱਤੀ ਗਈ, ਇਸ ਦਾ ਸੁਭ ਆਰੰਭ ਕੌਸਲਰ ਅਨੂਪ ਕੁਮਾਰ ਵਲੋ ਕੀਤਾ ਗਿਆ।ਇਸ ਮੋਕੇ ਡੀਪੂ ਯੂਨਿਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਇਲਾਕਾ ਇੰਸਪੈਕਟਰ ਹੀਰਾ ਚੌਹਾਨ ਵੀ ਵਿਸ਼ੇਸ਼ ਤੋਰ ਤੇ ਮੋਜੂਦ ਸਨ। ਇਸ ਮੋਕੇ ਤੇ ਡਾ: ਅਨੂਪ ਨੇ ਕਿਹਾ ਕਿ ਲੋਕ ਭਲਾਈ ਦੀਆ ਸਕੀਮਾ ਦਾ ਲਾਭ ਹਰ ਵਿਅਕਤੀ ਨੂੰ ਲੈਣਾ ਚਾਹੀਦਾ ਹੈ ਅਤੇ ਹਰ ਜਰੂਰਤਮੰਦ ਵਿਅਕਤੀ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ।ਉਨਾਂ ਕਿਹਾ ਕਿ ਸਰਕਾਰ ਅਤੇ ਵਿਭਾਗ ਦਾ ਫਰਜ ਹੈ ਕਿ ਇਸ ਭਲੇ ਦੇ ਕੰਮਾ ਵਿਚ ਦੇਰੀ ਨਾ ਕੀਤੀ ਜਾਵੇ ਅਤੇ ਤੁਰੰਤ ਲੋਕਾ ਦਾ ਬਣਦਾ ਹੱਕ ਉਨਾਂ ਤੱਕ ਪਹੁੰਚਾਇਆ ਜਾਵੇ।ਇਸ ਮੋਕੇ ਖਜਾਨ ਸਿੰਘ ਡੀਪੂ ਵਾਲੇ, ਚੇਅਰਮੈਨ ਡਾ. ਅੰਬੇਦਕਰ ਕਲਿਆਨ ਸਭਾ, ਨਰੇਸ਼ ਸਰਪਾਲ, ਅੰਮ੍ਰਿਤ ਸਿੰਘ, ਬਲਬੀਰ ਸਿੰਘ, ਰਮੇਸ਼ ਕੁਮਾਰ, ਜਗਬੀਰ ਸਿੰਘ ਆਦਿ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply