ਛੇਹਰਟਾ, 15 ਅਕਤੂਬਰ (ਕੁਲਦੀਪ ਸਿੰਘ)- ਸੀਬੀਐਸਈ ਵਲੋਂ ਚਲਾਏ ਜਾ ਰਹੇ ਅਭਿਆਨ ‘ਸਵੱਛ ਭਾਰਤ ਸਵੱਛ ਵਿਦਿਆਲਯ’ ਅਭਿਆਨ ਤਹਿਤ ਸ਼੍ਰੀ ਰਾਮ ਆਸ਼ਰਮ ਸਕੂਲ ਦੇ ਵਿਦਿਆਰਥੀਆਂ ਨੇ ਸਾਫ ਸਫਾਈ ਕੀਤੀ।ਇਸ ਮੋਕੇ ਪ੍ਰਿੰਸੀਪਲ ਵਿਨੋਦਿਤਾ ਸੰਖਯਾਨ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਸਵੱਛ ਭਾਰਤ ਦੇ ਅਭਿਆਨ ਦੀ ਸ਼ੁਰੂਆਂਤ ਆਪਣੇ ਸਕੂਲ ਤੋਂ ਤੋਂ ਹੀ ਕੀਤੀ ਤੇ ਜੋਸ਼ੀਲੇ ਵਿਹਾਰ ਨਾਲ ਇਸ ਵਿਚ ਵੱਧ ਚੜ ਕੇ ਹਿੱਸਾ ਲਿਆ।ਇਸ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਗਲੋਬਲ ਇੰਸਟੀਚਿਊਟਸ, ਪਿੰਗਲਵਾੜਾ, ਕੰਪਨੀ ਬਾਗ ਤੇ ਹੋਰ ਵੱਖ ਵੱਖ ਥਾਵਾਂ ਤੇ ਵਿਦਿਆਂਰਥੀ ਗਏ ਤੇ ਉਥੋਂ ਦੀ ਸਫਾਈ ਕਰਦੇ ਹੋਏ ਇਸ ਸਮਾਜਿਕ ਸਵੱਛਤਾ ਰੂਪੀ ਅਭਿਆਨ ਦਾ ਹਿੱਸਾ ਬਣੇ ਉਨਾਂ ਕਿਹਾ ਕਿ ਇਸ ਦਾ ਉਦੇਸ਼ ਭਾਰਤ ਨੂੰ ਆਪਣੇ ਸ਼ਹਿਰ, ਆਂਪਣੇ ਆਸ ਪਾਸ ਦੇ ਸਥਾਨਾਂ ਨੂੰ ਸਾਫ ਰੱਖਣਾ ਹੈ ਤਾਂਕਿ ਵਿਦਿਆਰਥੀਆਂ ਵਿਚ ਸਫਾਈ ਰੂਪੀ ਗੁਣ ਦਾ ਵਿਕਾਸ ਕਰਕੇ ਹੀ ਭਾਰਤ ਨੂੰ ਸਾਫ ਰੱਖਣ ਤੇ ਦੇਸ਼ ਦਾ ਸਰਵਪੱਖੀ ਵਿਕਾਸ ਕਰਨ ਵਿਚ ਹਿੱਸੇਦਾਰੀ ਦੇਣ।ਪ੍ਰਿੰਸੀਪਲ ਵਿਨੋਦਿਤਾ ਸੰਖਯਾਨ ਨੇ ਵਿਦਿਆਂਰਥੀਆਂ ਵਲੋਂ ਕੀਤੀ ਗਈ ਇਸ ਕੋਸ਼ੀਸ਼ ਦੀ ਸਲਾਘਾ ਕੀਤੀ ਤੇ ਮਿਲਜੁੱਲ ਕੇ ਨੈਤਿਕ ਗੁਣਾਂ ਦਾ ਵਿਕਾਸ ਕਰਨ, ਸਵੱਛ ਭਾਰਤ ਦੇ ਅਭਿਆਂਨ ਨੂੰ ਹਮੇਸ਼ਾਂ ਪੂਰੇ ਦਿਲ ਨਾਲ ਅਪਨਾਉਣ ਤੇ ਇਸ ਵਿਚ ਵੱਧ ਚੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ।ਉੱਨਾਂ ਬੱਚਿਆਂ ਨੂੰ ਦੱਸਿਆਂ ਕਿ ਅਸੀ ਆਪਣੇ ਦੇਸ਼ ਦੇ ਸਵੱਛ ਤਾਂ ਹੀ ਬਣ ਸਕਦੇ ਹਾਂ ਜੇਕਰ ਅਸੀ ਆਪਣੇ ਆਸ ਪਾਸ ਦੀ ਸਾਫ ਸਫਾਈ ਰੱਖੀਏ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …