Friday, October 18, 2024

ਖ਼ਾਲਸਾ ਕਾਲਜ ਪਬਲਿਕ ਸਕੂਲ ਤੇ ਰਾਮ ਆਸ਼ਰਮ ਸਹੋਦਿਆ ਨਾਟਕ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ

PPN15101423

ਅੰਮ੍ਰਿਤਸਰ, 15 ਅਕਤੂਬਰ (ਪ੍ਰੀਤਮ ਸਿੰਘ)- ਮੇਜ਼ਬਾਨ ਖ਼ਾਲਸਾ ਕਾਲਜ ਪਬਲਿਕ ਸਕੂਲ ਅਤੇ ਸ੍ਰੀ ਰਾਮ ਆਸ਼ਰਮ ਸਕੂਲ ਨੇ ਅੱਜ ਸਹੋਦਿਆ ਸਕੂਲ ਨੁਕੜ ਨਾਟਕ ਚੈਂਪੀਅਨਸ਼ਿਪ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਸ਼ਹਿਰ ਦੇ 20 ਤੋਂ ਜਿਆਦਾ ਸੀ. ਬੀ. ਐੱਸ. ਸੀ. ਨਾਲ ਸਬੰਧਿਤ ਸਕੂਲਾਂ ਨੇ ਹਿੱਸਾ ਲਿਆ ਅਤੇ ‘ਦੇਸ਼, ਸਮਾਜ ਸਕੂਲ ਅਭਿਆਨ, ਸਫ਼ਾਈ ਰੱਬ ਦਾ ਦੂਜਾ ਨਾਂਅ’ ਵਿਸ਼ੇ ‘ਤੇ ਨਾਟਕ ਪੇਸ਼ ਕੀਤੇ। ਜਿਸ ਵਿੱਚ ਡੀ. ਏ. ਵੀ. ਪਬਲਿਕ ਸਕੂਲ ਅਤੇ ਅੰਮ੍ਰਿਤਸਰ ਪਬਲਿਕ ਸਕੂਲ ਸਾਂਝੇ ਤੌਰ ‘ਤੇ ਦੂਜੇ ਸਥਾਨ ਰਹੇ।
ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਕਿਹਾ ਕਿ ਮੁਕਾਬਲਾ ਬਹੁਤ ਸਖ਼ਤ ਸੀ ਅਤੇ ਇਸ ਮੁਕਾਬਲੇ ਵਿੱਚ ਤੀਸਰਾ ਸਥਾਨ ਐੱਮ. ਕੇ. ਡੀ. ਡੀ. ਏ. ਵੀ. ਪਬਲਿਕ ਸਕੂਲ, ਅਟਾਰੀ ਨੇ ਹਾਸਲ ਕੀਤਾ।ਜਦ ਕਿ ਸੀਨੀਅਰ ਸਟੱਡੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਨੂੰ ਹੌਂਸਲਾ ਅਫ਼ਜਾਈ ਐਵਾਰਡ ਨਾਲ ਨਿਵਾਜਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਪੰਜਾਬ ਨਾਟਸ਼ਾਲਾ ਦੇ ਚੇਅਰਮੈਨ ਡਾ. ਜਤਿੰਦਰ ਸਿੰਘ ਬਰਾੜ ਨੇ ਵੀ ਇਸ ਤਰ੍ਹਾਂ ਦੇ ਨੁਕੜ ਨਾਟਕਾਂ ਰਾਹੀਂ ਲੋਕਾਂ ਵਿੱਚ ਸਫ਼ਾਈ ਦੀ ਮੁਹਿੰਮ ਨੂੰ ਵਿੱਢਣ ਲਈ ਵਿਦਿਆਰਥੀਆਂ ਤੇ ਲੋਕਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦਾ ਮਕਸਦ ਲੋਕਾਂ ਵਿੱਚ ਸਫ਼ਾਈ ਅਭਿਆਨ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਜਾਗਰੂਕ ਕਰਨਾ ਸੀ।ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਛੇੜੇ ਗਏ ਅਭਿਆਨ ‘ਤੇ ਨਜ਼ਰ ਮਾਰਦਿਆ ਕਿਹਾ ਕਿ ਬਾਪੂ ਮਹਾਤਮਾ ਗਾਂਧੀ ਦੇ ਸੁਪਨੇ ਵਾਲਾ ਭਾਰਤ ਤਾਂ ਹੀ ਸੰਭਵ ਹੈ, ਜੇਕਰ ਅਸੀ ਸਫ਼ਾਈ ਅਤੇ ਵਾਤਾਵਰਣ ਸਾਫ਼ ਸੁੱਥਰਾ ਰੱਖਣ ਵਿੱਚ ਆਪਣਾ ਯੋਗਦਾਨ ਦੇਵਾਂਗੇ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply