Sunday, December 22, 2024

ਇੱਕ ਵੱਖਰੇ ਬੰਬੀਹੇ ਨਾਲ ਚਰਚਾ ‘ਚ ਹੈ ਗਾਇਕ ਮਨਿੰਦਰ ਪ੍ਰੀਤ

ਲੌਂਗੋਵਾਲ, 21 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬੀ ਗੀਤਕਾਰੀ ਤੇ ਗਾਇਕੀ ਵਿੱਚ ਨਸ਼ਿਆਂ, ਹਥਿਆਰਾਂ ਅਤੇ ਜੱਟਵਾਦ ਦੇ ਰੌਲੇ ਰੱਪੇ ਵਿੱਚ ਵੀ ਸਾਫ਼ ਸੁਥਰੇ ਗੀਤਾਂ ਰਾਹੀਂ ਕਿਰਤੀ ਕਾਮਿਆਂ ਅਤੇ ਸਾਧਾਰਨ ਲੋਕਾਂ ਦੀ ਗੱਲ ਕਰਨ ਕਿਸੇ ਵੱਡੇ ਜਿਗਰੇ ਦੀ ਲੋੜ ਹੈ।ਇਹ ਹੌਂਸਲਾ ਕਰ ਵਿਖਾਇਆ ਹੈ ਤੇਜ਼ੀ ਨਾਲ ਉਭਰ ਰਹੇ ਗਾਇਕ ਕਲਾਕਾਰ ਮਨਿੰਦਰ ਪ੍ਰੀਤ ਨੇ।
               ਬੀਤੇ ਦਿਨੀਂ ਲੋਕ ਅਰਪਣ ਕੀਤਾ ਗਿਆ ਉਸ ਦਾ ਗੀਤ “ਬੰਬੀਹਾ ਬੋਲੇ” ਦੋ ਦਿਨ ਵਿੱਚ ਹੀ ਦੇਸ਼ ਵਿਦੇਸ਼ ‘ਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ।ਮਾਰਕੀਟ ਵਿੱਚ ਆਇਆ ਇਹ ਉਸ ਦਾ ਦੂਜਾ ਗੀਤ ਹੈ।ਪਹਿਲਾ ਸਿੰਗਲ ਟਰੈਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਕਾਸ਼ ਪੁਰਬ `ਤੇ ਪਿਛਲੇ ਸਾਲ 11 ਨਵੰਬਰ ਨੂੰ ਰਲੀਜ਼ ਹੋਇਆ ਸੀ।ਜਿਸ ਦਾ ਟਾਈਟਲ ਸੀ “ਕੀ ਕਿਹਾ ਸੀ ਬਾਬੇ ਨਾਨਕ ਨੇ”।
                     ਬੰਬੀਹਾ ਬੋਲੇ ਗੀਤ ਰਾਹੀਂ ਮਨਿੰਦਰ ਪ੍ਰੀਤ ਨੇ ਜਿੱਥੇ ਆਮ ਲੋਕਾਂ ਦੇ ਦੁੱਖ ਦਰਦ ਦੀ ਬਾਤ ਪਾਈ ਹੈ, ਓਥੇ ਉਸ ਦੇ ਹੱਲ ਦਾ ਸੰਕੇਤ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ।ਉਸ ਦੇ ਦੋਹਾਂ ਗੀਤਾਂ ਦੇ ਬੋਲ ਸਥਾਪਿਤ ਗੀਤਕਾਰ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਧਾਨ ਮੂਲ ਚੰਦ ਸ਼ਰਮਾ ਵੱਲੋਂ ਲਿਖੇ ਗਏ ਹਨ।ਅਜਿਹੇ ਉਤਸ਼ਾਹੀ ਗਾਇਕ ਤੋਂ ਭਵਿੱਖ ਵਿੱਚ ਹੋਰ ਵੀ ਸਾਫ਼ ਸੁਥਰੇ, ਪਰਿਵਾਰਿਕ ਅਤੇ ਚੰਗਾ ਸੰਦੇਸ਼ ਦੇਣ ਵਾਲੇ ਗੀਤਾਂ ਦੀ ਉਮੀਦ ਕੀਤੀ ਜਾ ਸਕਦੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …