ਕੌਂਸਲਰ ਮਨਮੋਹਨ ਟੀਟੂ ਦੀ ਅਗਵਾਈ ਵਿਚ ਹੋਈ ਇਕੱਤਰਤਾ
ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਦੀ ਸਫਾਈ ਸੰਭਾਲ ਸਬੰਧੀ ਕੌਂਸਲਰ ਮਨਮੋਹਨ ਸਿੰਘ ਟੀਟੂ ਕੌਂਸਲਰ ਵਾਰਡ 42 ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਦੀ ਇਕ ਮੀਟਿੰਗ ਉਨ੍ਹਾਂ ਦੇ ਦਫ਼ਤਰ ਮੰਡੀ ਫਤਿਹ ਸਿੰਘ ਵਿਖੇ ਬੁਲਾਈ ਗਈ, ਜਿਸ ਵਿਚ ਸਮੂਹ ਮੈਂਬਰਾਂ ਵਲੋਂ ਚਾਟੀਵਿੰਡ ਗੇਟ ਤੋਂ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਦੇ ਰਸਤੇ ਦੀ ਸਾਫ ਸਫਾਈ ਦੀ ਜਿੰਮੇਵਾਰੀ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਉੱਨਾਂ ਦੱਸਿਆਂ ਕਿ ਇਹ ਰਸਤੇ ਵਿਚ ਕੁੜਾਂ ਢੋਣ ਤੇ ਸਾਫ ਸਫਾਈ ਦੀ ਸੇਵਾ ਦੀ ਜਿੰਮੇਵਾਰੀ ਉਨ੍ਹਾਂ ਦੀ ਸੰਸਥਾ ਵਲੋਂ ਕੀਤੀ ਜਾਵੇਗੀ ਤੇ ਇਸ ਕਾਰਜ ਲਈ ਉਨ੍ਹਾਂ ਵਲੋਂ ਕੂੜਾ ਢੋਣ ਵਾਲੇ ਰਿਕਸ਼ਿਆਂ ਤੇ ਸੇਵਾਦਾਰਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਇਸ ਮੁੱਖ ਰਸਤੇ ਤੇ ਸੰਗਤਾਂ ਦੀ ਆਵਾਜਾਈ ਬਹੁਤ ਹੁੰਦੀ ਹੈ ਅਤੇ ਇਸ ਸੜਕ ਤੇ ਲੱਗੇ ਕੂੜੇ ਦੇ ਢੇਰ ਜੋ ਕਿ ਇਸ ਪਵਿਤਰ ਸ਼ਹਿਰ ਤੇ ਇਕ ਗ੍ਰਿਹਣ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਦੂਨੀਆਂ ਦੇ ਸਭ ਤੋਂ ਪਵਿਤਰ ਸ਼ਹਿਰਾਂ ਵਿਚ ਗਿਣੇ ਜਾਂਦੇ ਸਾਡੇ ਇਸ ਸ਼ਹਿਰ ਸ੍ਰੀ ਅੰਮ੍ਰਿਤਸਰ ਨੂੰ ਸਾਫ ਰੱਖਣਾ ਸਾਡੇ ਸ਼ਹਿਰ ਵਾਸੀਆਂ ਦੀ ਫਰਜ਼ ਹੈ ਅਤੇ ਇਸੇ ਹੀ ਉਦੇਸ਼ ਲਈ ਸੰਗਤਾਂ ਦੇ ਸਹਿਯੋਗ ਨਾਲ ਇਸ ਕਾਰਜ ਦੀ ਅਰੰਭਤਾ 17 ਅਕਤੂਬਰ ਤੋਂ ਸੰਤ ਬਾਬਾ ਭੂਰੀ ਵਾਲਿਆਂ ਪਾਸੋਂ ਕਰਵਾਈ ਜਾਵੇਗੀ।ਉਨ੍ਹਾਂ ਪਵਿਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਸਾਫ ਸੁਧਰਾ ਰੱਖਣ ਤੇ ਰਸਤੇ ਵਿਚ ਕੂੜਾ ਕਰਕਟ ਨਾ ਫੈਲਾਉਣ ਲਈ ਸਮੂਹ ਇਲਾਕਾ ਨਿਵਾਸੀਆਂ ਪਾਸੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇਦਾਰ ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ ਅਕਾਲੀ ਜਥਾ ਸ਼ਹਿਰੀ, ਇੰਸਪੈਕਟਰ ਇੰਦਰਜੀਤ ਸਿੰਘ, ਸ਼ਾਮ ਲਾਲ ਸਕੱਤਰ ਸ:ਬੁਲਾਰੀਆਂ, ਪ੍ਰਤਿਪਾਲ ਸਿੰਘ ਲਾਲੀ, ਸਤਿੰਦਰਪਾਲ ਸਿੰਘ ਰਾਜੁ ਮੱਤੇਵਾਲ, ਸੁਰਿੰਦਰ ਸਿੰਘ ਵਸੀਕਾ, ਹਰਪ੍ਰੀਤ ਸਿੰਘ ਗਿੱਲ ਆਦਿ ਮੌਜੂਦ ਸਨ।