Monday, October 27, 2025
Breaking News

ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ‘ਚ ਰਾਮ ਮੰਦਰ ਦੇ ਭੂਮੀ ਪੂਜਨ ਸਬੰਧੀ ਮੀਟਿੰਗ

4-5 ਅਗਸਤ ਨੂੰ ਦੀਪਮਾਲਾ ਕਰਨ ਤੇ ਲੱਡੂ ਵੰਡਣ ਦਾ ਕੀਤਾ ਫ਼ੈਸਲਾ

ਲੌਂਗੋਵਾਲ, 1 ਅਗਸਤ (ਜਗਸੀਰ ਲੌਂਗੋਵਾਲ ) – ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਅਯੁੱਧਿਆ ਵਿੱਚ ਬਣਨ ਵਾਲੇ ਵਿਸ਼ਾਲ ਰਾਮ ਮੰਦਰ ਦੇ 5 ਅਗਸਤ ਨੂੰ ਹੋਣ ਵਾਲੇ ਸ਼ੁਭ ਆਰੰਭ ਸਬੰਧੀ ਧਾਰਮਿਕ ਸੰਸਥਾਵਾਂ ਦੇ ਸੇਵਾਦਾਰਾਂ ਦੀ ਇੱਕ ਮੀਟਿੰਗ ਹੋਈ।ਜਿਸ ਵਿੱਚ ਇਸ ਖੁਸ਼ੀ ਮੌਕੇ 4 ਅਤੇ 5 ਅਗਸਤ ਨੂੰ ਮੰਦਰਾਂ ਅਤੇ ਘਰਾਂ ਵਿੱਚ ਦੀਪਮਾਲਾ ਕਰਨ ਦੇ ਫੈਸਲੇ ਦੇ ਨਾਲ-ਨਾਲ 5 ਅਗਸਤ ਨੂੰ ਭੂਮੀ ਪੂਜਨ ਸਮੇਂ ਬੱਸ ਸਟੈਂਡ ਦੇ ਮੇਨ ਚੌਕ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ।
                  ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ ਨੇ ਦੱਸਿਆ ਕਿ ਕਰੋਨਾ ਵਾਇਰਸ ਪ੍ਰਕੋਪ ਦੇ ਚੱਲਦਿਆਂ ਸੰਸਥਾਵਾਂ ਵਲੋਂ ਸਾਰੇ ਖੁਸ਼ੀ ਦੇ ਪ੍ਰੋਗਰਾਮ ਬਿਲਕੁੱਲ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਰਿਆਦਾ ਅਨੁਸਾਰ ਹੀ ਹੋਣਗੇ।
              ਇਸ ਮੌਕੇ ਸ਼ਿਵ ਸ਼ਕਤੀ ਸੇਵਾ ਸੰਘ ਵਲੋਂ ਪ੍ਰਧਾਨ ਕੁਲਦੀਪ ਸ਼ਰਮਾ, ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਵਲੋਂ ਚੇਅਰਮੈਨ ਜੀਵਨ ਬਾਂਸਲ, ਪ੍ਰਧਾਨ ਤਰਲੋਚਨ ਗੋਇਲ ਚੀਮਾ, ਸੀਨੀਅਰ ਵਾਈਸ ਪ੍ਰਧਾਨ ਜਤਿੰਦਰ ਹੈਪੀ, ਸਕੱਤਰ ਮਿੰਟੂ ਬਾਂਸਲ, ਜਿਲ੍ਹਾ ਅਗਰਵਾਲ ਸਭਾ ਵਲੋਂ ਪ੍ਰਧਾਨ ਮੋਹਨ ਲਾਲ ਗਰਗ, ਅਗਰਵਾਲ ਸਭਾ ਚੀਮਾ ਮੰਡੀ ਵਲੋਂ ਪ੍ਰਧਾਨ ਸੁਰਿੰਦਰ ਕੁਮਾਰ ਕਾਂਸਲ, ਪ੍ਰਾਚੀਨ ਸ਼ਿਵ ਮੰਦਰ ਕਮੇਟੀ ਵਲੋਂ ਪ੍ਰਧਾਨ ਭੀਮ ਸੈਨ ਬਾਂਸਲ, ਅਗਰਵਾਲ ਫੈਮਲੀ ਕਲੱਬ ਵਲੋਂ ਪ੍ਰਧਾਨ ਅਸ਼ੋਕ ਗਰਗ, ਸ੍ਰੀ ਦੁਰਗਾ ਸ਼ਕਤੀ ਰਾਮਲੀਲਾ ਕਲੱਬ ਵਲੋਂ ਪ੍ਰਧਾਨ ਗੋਰਾ ਲਾਲ ਕਣਕਵਾਲੀਆ, ਮਾਤਾ ਸ੍ਰੀ ਨੈਣਾ ਦੇਵੀ ਸਾਇਕਲ ਯਾਤਰਾ ਲੰਗਰ ਕਮੇਟੀ ਵਲੋਂ ਹੰਸ ਰਾਜ ਜਿੰਦਲ, ਸ੍ਰੀ ਬਲਰਾਮ ਕ੍ਰਿਸ਼ਨ ਗਾਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਉਪ ਪ੍ਰਧਾਨ ਬੀਰਬਲ ਦਾਸ ਬਾਂਸਲ ਆਦਿ ਤੋਂ ਇਲਾਵਾ ਪੰਡਤ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …