Sunday, December 22, 2024

ਮਾਣ ਧੀਆਂ ‘ਤੇ ਸੰਸਥਾ ਨੇ ਕਰਵਾਇਆ ਆਨਲਾਈਨ ਰੱਖੜੀ ਮੇਕਿੰਗ ਮੁਕਾਬਲਾ

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਵੱਲੋਂ ਰੱਖੜੀ ਦੇ ਤਿਉਹਾਰ ‘ਤੇ ਚਾਈਨੀਜ ਰੱਖੜੀਆਂ ਦਾ ਬਾਈਕਾਟ ਕਰਨ ਲਈ ਅੰਤਰ-ਸਕੂਲ ਆਨਲਾਈਨ ਰਾਖੀ ਮੇਕਿੰਗ ਮੁਕਾਬਲੇ ਦਾ ਆਯੋਜਨ ਕਰਾਇਆ ਗਿਆ।ਜਿਸ ਤਹਿਤ 15 ਸਕੂਲਾਂ ਦੇ ਵਿਦਿਆਰਥੀਆਂ ਨੇ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੇ ਵਟੱਸਐਪ ਨੰਬਰ ‘ਤੇ ਆਪਣੇ ਹੱਥਾਂ ਨਾਲ ਬਣੀਆਂ ਰੱਖੜੀਆਂ ਭੇਜੀਆਂ।ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸਨ ਸ.ਸ ਸਕੂਲ ਦੀ ਜੋਸਿਕਾ ਕੋਰ ਨੇ ਪਹਿਲਾ, ਗ੍ਰੇਟ ਇੰਡੀਆ ਪ੍ਰੈਜਡੈਂਸੀ ਸਕੂਲ ਦੀ ਅਨਮੋਲਦੀਪ ਕੋਰ ਨੇ ਦੂਜਾ, ਸਨਵੈਲੀ ਪਬਲਿਕ ਹਾਈ ਸਕੂਲ ਦੀ ਅਰਪਿਤਾ ਨੇ ਤੀਸਰਾ, ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਸਕਸ਼ਮ ਨੇ ਚੌਥਾ, ਡੀ.ਏ.ਵੀ ਇੰਟਰਨੈਸਨਲ ਸਕੂਲ ਦੀ ਆਂਚਲ ਮਰਵਾਹਾ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ।ਮੱਟੂ ਨੇ ਕਿਹਾ ਕਿ ਇੰਨਾਂ ਜੇਤੂਆਂ ਨੂੰ ਜਲਦੀ ਇਨਾਮ ਵੀ ਦਿੱਤੇ ਜਾਣਗੇ।
             ਪ੍ਰਧਾਨ ਮੱਟੂ ਨੇ ਦੱਸਿਆ ਕਿ ਮੁਕਾਬਲੇ ‘ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਿੱਚ ਬਾਬਾ ਈਸ਼ਰ ਸਿੰਘ ਸ.ਸ ਸਕੂਲ ਦੀ ਹਰਸਿਮਰਨ ਕੋਰ, ਅਸੋਕ ਵਾਟਿਕਾ ਪਬਲਿਕ ਸਕੂਲ ਦੀ ਸਾਨੀਆ ਪ੍ਰੀਤ ਕੋਰ, ਸ੍ਰੀ ਦਸ਼ਮੇਸ ਸੀਨੀ. ਸਕੈਡਰੀ ਸਕੂਲ ਕੋਟ ਦੱਤਾ ਦੀ ਪ੍ਰਸਤਿ ਕੋਰ, ਸਟਰਲਿੰਗ ਟੀਨ ਪਬਲਿਕ ਸਕੂਲ ਵਰਿਆਸ ਨੰਗਲ ਦੀ ਅਮਨਦੀਪ ਕੋਰ, ਸੇਂਟ ਪੀਟਰ ਕੋਨਵੈਟ ਸਕੂਲ ਦਾ ਮਾਨਣ ਸਰਮਾ, ਕੈਬ੍ਰਿਜ਼ ਇੰਟਰਨੈਸ਼ਨਲ ਸਕੂਲ ਦਾ ਐਵਿਸ ਰਾਜਪੂਤ, ਸ੍ਰੀ ਗੁਰੂ ਹਰਿਕ੍ਰਿਸ਼ਨ ਸ.ਸ ਸਕੂਲ ਜੀ.ਟੀ ਰੋਡ ਦੀ ਨਵਿਆ, ਖਾਲਸਾ ਕਾਲਜ ਪਬਲਿਕ ਸਕੂਲ ਦੀ ਪਲਕਪ੍ਰੀਤ ਕੋਰ, ਸੇਂਟ ਸੋਲਜਰ ਕੋਨਵੈਂਟ ਸਕੂਲ ਚਵਿੰਡਾ ਦੀ ਦਿਲਸ਼ਾਨ ਪ੍ਰੀਤ ਆਦਿ ਵੀ ਸ਼ਾਮਲ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …