Thursday, September 19, 2024

ਮਨਰੇਗਾ ਤਹਿਤ ਪਿੰਡਾਂ ‘ਚ ਲਗਾਏ ਜਾਣਗੇ 3 ਲੱਖ ਪੌਦੇ-ਡਿਪਟੀ ਕਮਿਸ਼ਨਰ

ਪੌਦਿਆਂ ਦੀ ਸਾਂਭ ਸੰਭਾਲ ਲਈ ਵਣ ਮਿੱਤਰਾਂ ਦੀ ਤਾਇਨਾਤੀ

ਕਪੂਰਥਲਾ, 14 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਲਈ ਜਿਲੇ ਵਿਚ ਮਨਰੇਗਾ ਯੋਜਨਾ ਅਧੀਨ ਵਿੱਤੀ ਵਰ੍ਹੇ ਦੌਰਾਨ ਜ਼ਿਲੇ ਵਿੱਚ 3 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਇਹ ਬੂਟੇ ਪਿੰਡਾਂ ਦੀਆਂ ਸਾਂਝਿਆ ਥਾਵਾਂ ਜਿਵੇਂ ਸਕੂਲ, ਪੰਚਾਇਤ ਘਰ, ਸ਼ਮਸ਼ਾਨਘਾਟ, ਪਾਰਕ ਆਦਿ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਗਿਆ ਕਿ ਇਹ ਬੂਟੇ ਪਿੰਡਾਂ ਦੀਆਂ ਸਾਂਝਿਆ ਥਾਵਾਂ ਜਿਵੇ ਕਿ ਸਕੂਲ, ਪੰਚਾਇਤ ਘਰ, ਸ਼ਮਸ਼ਾਨਘਾਟ, ਪਾਰਕ ਆਦਿ ਅਤੇ ਸੜਕਾਂ ਦੇ ਕਿਨਾਰਿਆ ‘ਤੇ ਲਗਾਏ ਜਾਣਗੇ।
                    ਉਨਾਂ ਕਿਹਾ ਕਿ 3 ਲੱਖ ਬੂਟਿਆਂ ਵਿਚੋਂ ਜੰਗਲਾਤ ਵਿਭਾਗ ਵਲੋ ਵੀ 55 ਹੈਕਟੇਅਰ ਰਕਬੇ ਵਿੱਚ ਰੋਡ ਸਾਈਡ ਪਲਾਨਟੇਸ਼ਨ ਤਹਿਤ 55 ਹਜਾਰ ਬੂਟੇ ਮਗਨਰੇਗਾ ਸਕੀਮ ਅਧੀਨ ਕੰਨਵਰਜੈਂਸ ਕਰਕੇ ਲਗਵਾਏ ਜਾਣਗੇ, ਜਦਕਿ ਬਾਕੀ ਰਹਿੰਦੇ ਬੂਟੇ ਗ੍ਰਾਮ ਪੰਚਾਇਤਾਂ ਵਲੋ ਲਗਾਏ ਜਾਣਗੇ।ਉਹਨਾਂ ਵਲੋਂ ਦੱਸਿਆ ਗਿਆ ਜਿਲੇ ਵਿੱਚ ਮਗਨਰੇਗਾ ਸਕੀਮ ਅਧੀਨ ਜੰਗਲਾਤ ਵਿਭਾਗ ਨਾਲ ਕੰਨਵਰਜੈਂਸ ਕਰਕੇ 5 ਨਰਸਰੀਆਂ ਵੀ ਤਿਆਰ ਕੀਤੀਆਂ ਗਈਆਂ ਹਨ।ਜਿਹਨਾਂ ਵਿੱਚ ਅੰਬ, ਜਾਮਣ, ਅਰਜਣ, ਸਤਪਤੀਆ, ਬੋਤਲ ਬਰਸ਼, ਨਿੰਮ, ਟਾਹਲੀ, ਕਨੇਰ, ਬਹੇੜਾ, ਚਕਰੇਸ਼ਆ ਅਤੇ ਹੋਰ ਕਈ ਤਰਾਂ ਦੀਆਂ ਕਿਸਮਾਂ ਦੇ ਬੂਟੇ ਜ਼ਿਲੇ ਦੇ ਸਾਰੇ ਪਿੰਡਾਂ ਵਿੱਚ ਲਗਾਏ ਜਾਣਗੇ।
                   ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਕੇਵਲ ਬੂਟੇ ਲਾਉਣ ਦੀ ਥਾਂ ਇਸ ਵਾਰ ਉਨਾਂ ਦੀ ਸਾਂਭ ਸੰਭਾਲ ਜਿਵੇਂ ਕਿ ਬੂਟਿਆਂ ਦੀ ਗੋਡੀ ਕਰਨ ਅਤੇ ਪਾਣੀ ਪਾਉਣ ਲਈ ਹਰ ਪਿੰਡ ਵਿੱਚ ਵਣ ਮਿੱਤਰ ਲਗਾਏ ਗਏ ਹਨ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਜਿਲਾ ਪ੍ਰਸ਼ਾਸ਼ਨ ਦੀ ਇਸ ਮੁਹਿੰਮ ਵਿਚ ਵੱਡਾ ਯੋਗਦਾਨ ਦੇਣ ਤਾਂ ਜੋ ਰਲ ਮਿਲ ਕੇ ਵਾਤਾਵਰਣ ਦੀ ਸੰਭਾਲ ਰੀਤੀ ਜਾ ਸਕੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …