Saturday, September 21, 2024

ਮੇਅਰ ਅਤੇ ਕਮਿਸ਼ਨਰ ਨਿਗਮ ਵਲੋਂ ਪਲਾਸਟਿਕ ਬੋਟਲ ਕਰੱਸ਼ ਮਸ਼ੀਨ ਦਾ ਉਦਘਾਟਨ

ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਨਗਰ ਨਿਗਮ ਦੇ ਮੁੱਖ ਦਫ਼ਤਰ ਰਣਜੀਤ ਐਵੀਨਿਊ ਵਿਖੇ ਸਮਾਰਟ ਸਿਟੀ ਪ੍ਰੋਜ਼ੈਕਟ ਅਧੀਨ ਇਕ ਪਲਾਸਟਿਕ ਬੋਟਲ ਕਰੱਸ਼ ਮਸ਼ੀਨ ਦਾ ਉਦਘਾਟਨ ਕੀਤਾ ਗਿਆ।ਸ਼ਹਿਰ ਨੁੰ ਪ੍ਰਦੂਸ਼ਣ ਮੁਕਤ ਕਰਨ ਲਈ ਸਮਾਰਟ ਸਿਟੀ ਪ੍ਰੋਜੈਕਟ ਅਧੀਨ 2 ਫੇਜ਼ਾਂ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਤੇ ਤਕਰੀਬਨ 2.54 ਕਰੋੜ ਰੁਪਏ ਦੀ ਲਾਗਤ ਨਾਲ 40 ਅਜਿਹੀਆਂ ਪਲਾਸਟਿਕ ਬੋਟਲ ਕਰਸ਼ ਮਸ਼ੀਨਾਂ ਲਗਵਾਉਣ ਦਾ ਕੰਮ ਉਲੀਕਿਆ ਗਿਆ ਸੀ ਅਤੇ ਇਹ ਕੰਮ ਮੁੰਬਈ ਦੀ ਬਾਇੳਕ੍ਰਸ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ, ਜੋਕਿ 5 ਸਾਲ ਤੱਕ ਇਹਨਾਂ ਮਸ਼ੀਨਾਂ ਨੂੰ ਮੈਨੇਜ਼ ਕਰੇਗੀ।
                  ਇਸ ਪ੍ਰੋਜੈਕਟ ਦੇ ਪਹਿਲੇ ਫੇਜ਼ ਵਿਚ ਅਜੇ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਜਿਵੇਂ ਰਣਜੀਤ ਐਵਨਿਊ ਦਾ ਏ-ਬਲਾਕ, ਬੀ-ਬਲਾਕ, ਸੀ-ਬਲਾਕ, ਆਨੰਦ ਪਾਰਕ, ਮਾਡਲ ਟਾਉਨ ਮਾਤਾ ਮੰਦਰ ਦੇ ਨਜ਼ਦੀਕ, ਹਾਲ ਬਾਜਾਰ, ਅਮ੍ਰਿਤ ਟਾਕੀਜ਼ ਚੌਂਕ, ਕੰਪਨੀ ਬਾਗ, ਕਬੀਰ ਪਾਰਕ ਅਤੇ ਦੁਰਗਿਆਣਾ ਮੰਦਰ ਵਿਖੇ ਇਹ ਮਸ਼ੀਨਾਂ ਸਥਾਪਿਤ ਹੋ ਚੁੱਕੀਆਂ ਹਨ ਅਤੇ ਇਸੇ ਲੜੀ ਵਿਚ ਅੱਜ ਨਗਰ ਨਿਗਮ ਦੇ ਰਣਜੀਤ ਐਵੀਨਿਊ ਮੇਨ ਦਫ਼ਤਰ ਵਿਖੇ ਇਕ ਮਸ਼ੀਨ ਦਾ ਉਦਘਾਟਨ ਕੀਤਾ ਗਿਆ ਹੈ।ਇਹ ਮਸ਼ੀਨ ਰੋਜਾਨਾ 3000 ਬੋਤਲਾਂ ਅਤੇ ਕੈਨ ਨੂੰ ਕਰੱਸ਼ ਕਰਕੇ ਸਟੋਰ ਕਰਨ ਦੀ ਸਮਰਥਾ ਰੱਖਦੀ ਹੈ। ਜਿਸ ਦੇ ਨਾਲ ਪੇਅ.ਟੀ.ਐਮ ਅਤੇ ਇੰਟਰਸਿਟੀ ਐਪ ਵਲੋਂ ਕੂਪਨ ਵੀ ਮੋਬਾਇਲ ‘ਤੇ ਭੇਜੇ ਜਾਂਦੇ ਹਨ।ਕੰਪਨੀ ਦੇ ਨੁਮਾਇੰਦੇ ਪ੍ਰਾਂਝਲ ਝਾਅ ਨੇ ਦੱਸਿਆ ਕਿ ਨੇੜ ਭਵਿੱਖ ਵਿੱਚ ਬਾਕੀ ਦੀਆਂ ਮਸ਼ੀਨਾਂ ਵੀ ਜਲਦ ਹੀ ਲਗਾ ਦਿੱਤੀਆਂ ਜਾਣਗੀਆਂ।
                      ਮੇਅਰ ਨੇ ਸ਼ਹਿਰ ਵਾਸੀਆਂ ਨੂੰ ਸਵਤੰਤਰਤਾ ਦਿਵਸ ਦੀ ਵਧਾਈ ਦੇ ਨਾਲ-ਨਾਲ ਇਹ ਵੀ ਸੁਨੇਹਾ ਦਿੱਤਾ ਕਿ ਲੋਕ ਪਲਾਸਟਿਕ ਦੀਆਂ ਬੋਤਲਾਂ ਅਤੇ ਕੈਨ ਸੜ੍ਹਕਾ ‘ਤੇ ਇਧਰ-ਉਧਰ ਨਾ ਸੁੱਟਣ ਅਤੇ ਸਮਾਰਟ ਸਿਟੀ ਅਧੀਨ ਲਗਾਈਆਂ ਗਈਆਂ ਇਹਨ੍ਹਾਂ ਬੋਟਲ ਕਰੱਸ਼ ਮਸ਼ੀਨਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ।ਜਿਸ ਨਾਲ ਜਿਥੇ ਸ਼ਹਿਰ ਕੂੜਾ ਰਹਿਤ ਅਤੇ ਪ੍ਰਦੂਸ਼ਣ ਰਹਿਤ ਰਹੇਗਾ, ਉਥੇ ਲੋਕਾਂ ਨੂੰ ਰਿਆਇਤੀ ਕੂਪਨ ਵੀ ਮਿਲਣਗੇ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …