Friday, September 20, 2024

ਕੌਮੀ ਖੇਡ ਦਿਵਸ ਮੌਕੇ ਦਰਜਨਾਂ ਵੈਟਰਨ ਤੇ ਮਾਸਟਰਜ਼ ਖਿਡਾਰੀ ਸਨਮਾਨਿਤ

ਖੇਡਣ ਦੀ ਕੋਈ ਉਮਰ ਨਹੀਂ ਹੁੰਦੀ – ਬੇਦੀ/ਸਰੀਨ

ਅੰਮ੍ਰਿਤਸਰ, 29 ਅਗਸਤ (ਸੰਧੂ) – ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਦੇ ਰੂਪ ’ਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਜਿਲ੍ਹਾ ਮਾਸਟਰਜ਼/ ਵੈਟਰਨਟੀਮ ਵਲੋਂ ਸਮਾਜਿਕ ਦੂਰੀ ਤੇ ਸੁਰੱਖਿਆ ਸਾਧਨਾਂ ਦੇ ਮੱਦੇਨਜ਼ਰ ਨਜਦੀਕ ਖਾਲਸਾ ਕਾਲਜ ਨੇੜੇ ਗੰਗਾ ਬਿਲਡਿੰਗ ਵਿਖੇ ਇਕ ਰਸਮੀ ਸਨਮਾਨ ਸਮਾਰੋਹ ਦਾ ਆਯੋਜਨ ਕਰਕੇ ਰਾਜ, ਕੌਮੀ ਤੇ ਕੌਮਾਤਰੀ ਖੇਡ ਪ੍ਰਾਪਤੀਆਂ ਕਰਨ ਵਾਲੇ 35 ਤੋਂ 100 ਸਾਲ ਤੱਕ ਉਮਰ ਵਰਗ ਦੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
               ਕੌਮਾਤਰੀ ਖਿਡਾਰੀ ਬਹਾਦਰ ਸਿੰਘ ਬੱਲ, ਕੌਮਾਤਰੀ ਖਿਡਾਰੀ ਅਵਤਾਰ ਸਿੰਘ, ਕੌਮਾਤਰੀ ਖਿਡਾਰੀ ਗੁਰਭੇਜ ਸਿੰਘ, ਕੌਮਾਤਰੀ ਸਾਇਕਲਿਸਟ ਪਰਮਿੰਦਰ ਸਿੰਘ, ਖੇਡ ਪ੍ਰਮੋਟਰ ਤੇ ਕੌਮੀ ਖਿਡਾਰੀ ਸੁਖਚੈਨ ਸਿੰਘ ਭੰਗੂ, ਕੌਮੀ ਖਿਡਾਰੀ ਪਹਿਲਵਾਨ ਕਮਲ ਕਿਸ਼ੌਰ, ਯੋਗਾ ਲੈਕਚਰਾਰ, ਮੈਡਮ ਸੁਖਬੀਰ ਮਾਨ, ਪ੍ਰਵਾਸੀ ਭਾਰਤੀ ਤੇ ਖੇਡ ਪ੍ਰਮੋਟਰ ਮਨਪ੍ਰੀਤ ਸਿੰਘ, ਕੌਮਾਤਰੀ ਖਿਡਾਰੀ ਜਗੀਰ ਸਿੰਘ ਰੰਧਾਵਾ, ਕੌਮਾਂਤਰੀ ਖਿਡਾਰੀ ਪਰਮਜੀਤ ਕੌਰ ਸੰਗਰੂਰ, ਕੌਮੀ ਖਿਡਾਰੀ ਸਾਉਣ ਸਿੰਘ, ਕੌਮੀ ਖਿਡਾਰੀ ਦੇਵਨਾਥ, ਕੌਮੀ ਖਿਡਾਰੀ ਗੁਰਮੁੱਖ ਸਿੰਘ, ਚਿੱਤਰਕਾਰ ਕਿਰਨਪਾਲ ਸਿੰਘ ਆਦਿ ਨੂੰ ਜੀ.ਐਨ.ਡੀ.ਯੂ ਕੋਅਰਡੀਨੇਟਰ ਡਰੱਗ ਐਂਡਪਲੀਯੂਸ਼ਨ ਟੈਸਟਿੰਗ ਲੈਬੋਰਟਰੀ ਅਤੇ ਸਾਬਕਾ ਹੈਡ ਫਾਰਮਾਸਿਯੂਟੀਕਲ ਸਾਇੰਸ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਅਤੇ ਉਘੇ ਖੇਡ ਪ੍ਰਮੋਟਰ ਪ੍ਰਿੰਸੀਪਲ ਸੰਦੀਪ ਸਰੀਨ ਨੇ ਸਨਮਾਨਿਤ ਕਰਨ ਦੀ ਰਸਮ ਸਾਂਝੇ ਤੌਰ ‘ਤੇ ਅਦਾ ਕੀਤੀ।ਉਨਾਂ ਕਿਹਾ ਕਿ ਖੇਡਣ ਦੀ ਕੌਮੀ ਉਮਰ ਨਹੀਂ ਹੁੰਦੀ।ਸਿਹਤਮੰਦ ਸਮਾਜ ਦੇ ਨਿਰਮਾਣ ਵਿਚ ਵੈਟਰਨ ਤੇ ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਦੀ ਆਪੋ ਆਪਣੀ ਅਹਿਮੀਅਤ ਤੇ ਯੋਗਦਾਨ ਹੁੰਦਾ ਹੈ।ਉਨ੍ਹਾਂ ਕਿਹਾ ਕਿ ਜਿਲ੍ਹਾ ਵੈਟਰਨ ਤੇ ਮਾਸਟਰਜ਼ ਐਥਲੈਟਿਕਸ ਖਿਡਾਰੀ ਟੀਮ ਵਲੋਂ ਉਮਰ ਦਰਾਜ਼ ਖਿਡਾਰੀਆਂ ਨੂੰ ਸਨਮਾਨ ਦੇ ਕੇ ਉਨ੍ਹਾਂ ਦੀ ਕਾਰਜਸ਼ੈਲੀ ਨੂੰ ਤਸਦੀਕ ਕਰਨਾ ਚੰਗੀ ਗੱਲ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …