Wednesday, August 6, 2025
Breaking News

ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਦੇ ਜਿਲ੍ਹਾ ਪੱਧਰੀ ਨਤੀਜੇ ਐਲਾਨੇ ਗਏ

ਪਠਾਨਕੋਟ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਕਵਿਤਾ ਉਚਾਰਨ ਪ੍ਰਤੀਯੋਗਤਾ ਦੇ ਜ਼ਿਲ੍ਹਾ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ।ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਮੁਕਾਬਲਿਆਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।ਜਿਲ੍ਹਾ ਸਿੱਖਿਆ ਅਫਸਰ (ਸੈ.) ਜਗਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਸੂਬਾ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਸੈਕੰਡਰੀ ਵਰਗ ਦੇ ਜਿਲ੍ਹਾ ਪੱਧਰੀ ਭਾਸਣ ਮੁਕਾਬਲੇ ‘ਚ ਸਮਾਰਟ ਸਰਕਾਰੀ ਹਾਈ ਸਕੂਲ ਲਹਿਰੂਨ ਬਲਾਕ ਧਾਰ-1 ਦੀ ਵਿਦਿਆਰਥਣ ਅਨੀਸ਼ਾ ਦੇਵੀ ਜਮਾਤ ਦੱਸਵੀਂ ਨੇ ਜਿਲ੍ਹੇ ਵਿੱਚੋਂ ਪਹਿਲਾ, ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਬਲਾਕ ਪਠਾਨਕੋਟ-1 ਦੀ ਵਿਦਿਆਰਥਣ ਕ੍ਰਿਤਿਕਾ ਸਲਾਰੀਆ ਜਮਾਤ ਗਿਆਰਵੀਂ ਨੇ ਜਿਲ੍ਹੇ ਵਿਚੋਂ ਦੂਜਾ, ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮੈਹਿਰ ਬਲਾਕ ਪਠਾਨਕੋਟ-2 ਦੀ ਵਿਦਿਆਰਥਣ ਦੀਪਿਕਾ ਜਮਾਤ ਬਾਰਵੀਂ ਨੇ ਜਿਲ੍ਹੇ ਵਿਚੋਂ ਤੀਜਾ, ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਬਲਾਕ ਪਠਾਨਕੋਟ-2 ਦੀ ਵਿਦਿਆਰਥਣ ਹੇਮਲਤਾ ਜਮਾਤ ਬਾਰਵੀਂ ਨੇ ਜਿਲ੍ਹੇ ਵਿਚੋਂ ਚੌਥਾ ਅਤੇ ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਬਲਾਕ ਬਮਿਆਲ ਦੀ ਵਿਦਿਆਰਥਣ ਸਾਕਸੀ ਕੌਸ਼ਲ ਜਮਾਤ ਦੱਸਵੀਂ ਨੇ ਜਿਲ੍ਹੇ ਵਿਚੋਂ ਪੰਜਵਾਂ ਸਥਾਨ ਲਿਆ ਹੈ।
                   ਮਿਡਲ ਵਿੰਗ ਦੇ ਮੁਕਾਬਲੇ ‘ਚ ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਬਲਾਕ ਬਮਿਆਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸੁਮੇਧਾ ਨੇ ਜਿਲ੍ਹੇ ਵਿਚੋਂ ਪਹਿਲਾਂ, ਸਮਾਰਟ ਹਾਈ ਸਕੂਲ ਸਾਹਪੁਰਕੰਡੀ ਬਲਾਕ ਧਾਰ-1 ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਅਭਿਸ਼ੇਕ ਕੁਮਾਰ ਨੇ ਜਿਲ੍ਹੇ ਵਿਚੋਂ ਦੂਜਾ, ਸਮਾਰਟ ਸਰਕਾਰੀ ਹਾਈ ਸਕੂਲ ਰਾਜਪਰੂਰਾ ਬਲਾਕ ਪਠਾਨਕੋਟ-2 ਦੀ ਅਠਵੀਂ ਜਮਾਤ ਦੀ ਵਿਦਿਆਰਥਣ ਮਾਧਵੀ ਸਲਾਰੀਆ ਨੇ ਤੀਸਰਾ, ਸਮਾਰਟ ਸਰਕਾਰੀ ਹਾਈ ਸਕੂਲ ਪੰਜੌੜ ਬਲਾਕ ਪਠਾਨਕੋਟ-2 ਦੀ ਸਤਵੀਂ ਦੀ ਵਿਦਿਆਰਥਣ ਅਕ੍ਰਿਤੀ ਨੇ ਜਿਲ੍ਹੇ ਵਿਚੋਂ ਚੌਥਾ, ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਕੈਂਟ ਬਲਾਕ ਧਾਰ-2 ਦੀ ਅਠਵੀਂ ਦੀ ਵਿਦਿਆਰਥਣ ਪਲਕ ਪੁੱਤਰੀ ਅਜੇ ਨੇ ਜਿਲ੍ਹੇ ਵਿਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ।
                 ਇਸੇ ਤਰ੍ਹਾਂ ਪ੍ਰਾਇਮਰੀ ਵਰਗ ਦੇ ਮੁਕਾਬਲੇ ‘ਚ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਘੋਹ ਬਲਾਕ ਧਾਰ-2 ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਪ੍ਰਿਆ ਦੇਵੀ ਨੇ ਪਹਿਲਾ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਪਠਾਨਕੋਟ ਬਲਾਕ ਪਠਾਨਕੋਟ-3 ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਪ੍ਰਾਚੀ ਚੌਧਰੀ ਨੇ ਦੂਜਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਘਰੋਟਾ ਬਲਾਕ ਪਠਾਨਕੋਟ-1 ਦੀ ਚੌਥੀ ਜਮਾਤ ਦੀ ਵਿਦਿਆਰਥਣ ਮਮਤਾ ਨੇ ਤੀਸਰਾ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਮਨਵਾਲ ਬਲਾਕ ਪਠਾਨਕੋਟ-3 ਦੀ ਤੀਸਰੀ ਜਮਾਤ ਦੀ ਵਿਦਿਆਰਥਣ ਪ੍ਰਿਆ ਮੈਹਵਿਸ ਸੈਯਦ ਨੇ ਜਿਲ੍ਹੇ ਵਿੱਚੋਂ ਚੌਥਾ ਸਥਾਨ ਅਤੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਬਲਾਕ ਪਠਾਨਕੋਟ-2 ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਕਾਮਨਾ ਪੁੱਤਰੀ ਕਿਰਨ ਕੁਮਾਰ ਨੇ ਪੰਜਵਾਂ ਹਾਸਿਲ ਕੀਤਾ।
                     ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸ਼ਵਰ ਸਲਾਰੀਆ, ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ, ਵਿੱਦਿਅਕ ਮੁਕਾਬਲੇ ਨੋਡਲ ਅਫਸਰ (ਐਲੀ.) ਕੁਲਦੀਪ ਸਿੰਘ ਅਤੇ ਨੋਡਲ ਅਫਸਰ (ਸੈ.) ਡਾ. ਪਵਨ ਸੈਹਰਿਆ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਹਾਇਕ ਜਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …