Monday, December 23, 2024

ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦਾ ਖਾਮਿਆਜ਼ਾ ਭੁਗਤ ਰਹੇ ਨੇ ਕੂੜੇ ਦੇ ਡੰਪ ਨੇੜਲੇ ਪਿੰਡਾਂ ਦੇ ਲੋਕ

ਸੁੱਤੀ ਹੋਈ ਸਰਕਾਰ ਤੇ ਪ੍ਰਸ਼ਾਸਨ ਨੂੰ ਜਗਾਏਗੀ ਆਮ ਆਦਮੀ ਪਾਰਟੀ – ਸਿੰਗਲਾ
ਧੂਰੀ, 15 ਸਤੰਬਰ (ਪ੍ਰਵੀਨ ਗਰਗ) – ਇਥੋਂ ਨੇੜਲੇ ਪਿੰਡ ਹਰਚੰਦਪੁਰ ਵਿਖੇ ਮੀਰਹੇੜੀ-ਹਰਚੰਦਪੁਰ ਰੋਡ ‘ਤੇ ਬਣੇ ਕੂੜੇ ਦੇ ਡੰਪ ਨੇੜਲੇ ਪਿੰਡਾਂ ਦੇ ਲੋਕਾਂ ਲਈ ਮੁਸੀਬਤ ਦਾ ਸਬੱਬ ਬਣੇ ਹੋਏ ਹਨ।ਕਾਂਗਰਸ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦੇ ਚੱਲਦਿਆਂ ਲੋਕਾਂ ਨੂੰ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਸਮਾਜਸੇਵੀ ਸੰਦੀਪ ਸਿੰਗਲਾ ਨੇ ਦੱਸਿਆ ਕਿ ਪਿੰਡ ਹਰਚੰਦਪੁਰ ਵਿਖੇ ਨਗਰ ਕੌਂਸਲ ਵੱਲੋਂ ਡੰਪ ਦੀ ਜਗ੍ਹਾ ਤੋਂ ਇਲਾਵਾ ਨਗਰ ਕੌਂਸਲ ਨੇ ਹੋਰ ਸਰਕਾਰੀ ਜ਼ਮੀਨ ‘ਤੇ ਵੀ ਕਬਜ਼ਾ ਕਰਕੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ।ਜਿਸ ਕਾਰਨ ਪਿੰਡ ਹਰਚੰਦਪੁਰ ਵਿਖੇ ਲੱਗੇ ਕੂੜੇ ਦੇ ਵੱਡੇ ਅੰਬਾਰ ਲੱਗਦੇ ਜਾ ਰਹੇ ਹਨ।
                 ਪਿੰਡ ਵਾਸੀਆਂ ਜੋਗਿੰਦਰ ਸਿੰਘ ਹਰਚੰਦਪੁਰ, ਵਰਿੰਦਰ ਸਿੰਘ ਹਰਚੰਦਪੁਰ, ਅਵਤਾਰ ਸਿੰਘ, ਮਨਜਿੰਦਰ ਸਿੰਘ ਗਿੱਲ ਮੀਰਹੇੜੀ, ਜਸਵੀਰ ਸਿੰਘ, ਇਕਬਾਲ ਸਿੰਘ, ਸਤਗੁਰ ਸਿੰਘ, ਗੁਰਸੇਵ ਸਿੰਘ ਭੱਦਲਵੱਡ ਆਦਿ ਨੇ ਕਿਹਾ ਕਿ ਕਰੀਬ ਡੇਢ ਮਹੀਨਾ ਪਹਿਲਾਂ ਐਸ.ਡੀ.ਐਮ ਧੂਰੀ ਨੇ 6 ਸਤੰਬਰ ਤੱਕ ਇਸ ਕੂੜੇ ਦੇ ਇਸ ਡੰਪ ਦੇ ਢੁੱਕਵੇਂ ਹੱਲ ਦਾ ਭਰੋਸਾ ਦਿੱਤਾ ਸੀ।ਇਸ ਦੇ ਬਾਵਜ਼ੂਦ ਵੀ ਇਹ ਮਾਮਲਾ ਜਿਉਂ ਦਾ ਤਿਉਂ ਹੈ।
                  ਆਪ ਆਗੂ ਸੰਦੀਪ ਸਿੰਗਲਾ ਨੇ ਕਿਹਾ ਕਿ ਇਸ ਡੰਪ ਦੇ ਆਲੇ-ਦੁਆਲੇ ਕੋਈ ਚਾਰ ਦੀਵਾਰੀ ਨਹੀਂ ਹੈ ਅਤੇ ਬਰਸਾਤ ਆਦਿ ਪੈਣ ਤੋਂ ਬਾਅਦ ਇਸ ਕੂੜੇ ਦੀ ਬਦਬੂ ਦੂਰ ਤੱਕ ਫੈਲ਼ ਜਾਂਦੀ ਹੈ ਅਤੇ ਹਨੇ੍ਹਰੀ ਆਦਿ ਚੱਲਣ ‘ਤੇ ਇਹ ਕੂੜਾ ਨੇੜਲੇ ਪਿੰਡਾਂ ਦੇ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ।ਉਹਨਾਂ ਕਿਹਾ ਕਿ ਕੂੜੇ ਦੇ ਇਸ ਅੰਬਾਰ ਨਾਲ ਨੇੜਲੇ ਪਿੰਡਾਂ ਦੇ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ, ਜਦੋਂਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ।ਇਹ ਮਸਲਾ ਹਲਕਾ ਵਿਧਾਇਕ ਦੇ ਧਿਆਨ ਵਿੱਚ ਹੋਣ ਦੇ ਬਾਵਜ਼ੂਦ ਵੀ ਹਲਕੇ ਦੇ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ।ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਸਲੇ ਦਾ ਕੋਈ ਪੱਕਾ ਹੱਲ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਧਰਨੇ ਲਗਾ ਕੇ ਸੁੱਤੀ ਹੋਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਦਾ ਬੀੜਾ ਚੁੱਕੇਗੀ।
ਇਸ ਮੌਕੇ ਨੇੜਲੇ ਪਿੰਡਾਂ ਤੋਂ ਇੱਕਠੇ ਹੋਏ ਲੋਕਾਂ ਨੇ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ 2022 ਦੀਆਂ ਚੋਣਾਂ ਵਿੱਚ ਅਜਿਹੇ ਜਨਤਕ ਮੁੱਦਿਆਂ ਦੀ ਪੈਰ੍ਹਵੀ ਨਾ ਕਰਨ ਦੇ ਨਤੀਜੇ ਭੁਗਤਣੇ ਪੈਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …