ਫਾਜਿਲਕਾ, 13 ਮਾਰਚ (ਵਿਨੀਤ ਅਰੋੜਾ)- ਪਿੰਡ ਲਾਧੂਕਾ ਦੇ ਵਾਸੀ ਸੁਖਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ, ਬਲਦੇਵ ਰਾਜ, ਦਰਸ਼ਨ ਸਿੰਘ, ਚਰਨਜੀਤ ਸਿੰਘ ਪੁੱਤਰ ਮਾਘ ਸਿੰਘ ਨੇ ਪ੍ਰੈਸ ਨੂੰ ਲਿਖਤੀ ਹਲਫੀਆ ਬਿਆਨ ਰਾਹੀ ਦੋਸ ਲਗਾਉਦੇ ਹੋਏ ਨੇ ਦੱਸਿਆ ਕਿ ਕੁਦਰਤੀ ਆਫਤ ਨਾਲ ਡਿੱਗੇ ਮਕਾਨਾਂ ਦੇ ਮੁਆਵਜੇ ਦੇ ਚੈੱਕ ਕਈ ਅਸਲ ਪੀੜਤਾ ਨੂੰ ਨਹੀ ਮਿਲੇ। ਉਨਾਂ ਦੋਸ ਲਗਾਉਦੇ ਹੋਇਆ ਨੇ ਦੱਸਿਆ ਕਿ ਪਿਛਲੇ ਸਾਲ ਆਈ ਭਾਰੀ ਬਾਰਸ਼ ਅਤੇ ਹੜਾਂ ਨਾਲ ਹੋਏ ਮਕਾਨਾ ਦੇ ਨੁਕਸਾਨ ਦੇ ਲਈ ਸਰਵੇ ਕਰਨ ਆਏ ਅਧਿਕਾਰੀਆ ਅਤੇ ਸਰਪੰਚ ਦੀ ਮਿਲੀ ਭੁਗਤ ਨਾਲ ਸਹੀ ਸਰਵੈ ਨਹੀ ਕੀਤਾ ਗਿਆ, ਜਿਸ ਕਰਕੇ ਜਿੰਨਾਂ ਨੂੰ ਮੁਆਵਾਜਾ ਮਿਲਣਾ ਸੀ ਉਨਾਂ ਨੂੰ ਤਾਂ ਮਿਲਿਆ ਹੀ ਨਹੀ ਜੇਕਰ ਕਿਸੇ ਮਿਲਿਆ ਵੀ ਹੈ ਤਾਂ ਬਹੁਤ ਘੱਟ ਮਿਲਿਆ ਹੈ। ਉਨਾਂ ਦੋਸ ਲਗਾਉਦੇ ਹੋਏ ਨੇ ਕਿਹਾ ਕਿ ਜਿੰਨਾਂ ਲੋਕਾਂ ਦਾ ਨੁਕਸਾਨ ਹੀ ਨਹੀ ਹੋਇਆ ਅਤੇ ਜਮੀਨਾਂ ਦੇ ਮਾਲਕ ਹਨ ਅਤੇ ਪੱਕੇ ਮਕਾਨ ਹਨ ਉਨਾਂ ਨੂੰ ਵੀ 15000ਤੋਂ ਲੈਕੇ 70000 ਰੁਪਏ ਤੱਕ ਮੁਆਵਜਾ ਮਿਲਿਆ ਹੈ। ਉਨਾਂ ਕਿਹਾ ਕਿ ਕਈ ਲੋਕਾਂ ਨੂੰ ਦੋ ਵਾਰ ਮੁਆਵਜੇ ਦੇ ਚੈੱਕ ਮਿਲੇ ਹਨ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੀ ਜਾਂਚ ਪੜਤਾਲ ਕਰਕੇ ਸਹੀ ਲੋਕਾਂ ਨੂੰ ਮੁਆਵਜਾ ਦਿੱਤਾ ਜਾਵੇ। ਇਸ ਬਾਬਤ ਜਦੋਂ ਪਿੰਡ ਦੇ ਸਰਪੰਚ ਦਰਸਨ ਰਾਮ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮੇਰਾ ਇਸ ਵਿੱਚ ਕੋਈ ਰੋਲ ਨਹੀ ਹੈ।ਇਸ ਬਾਬਤ ਜਦੋਂ ਸਰਵੇ ਕਰਨ ਵਾਲੇ ਅਧਿਕਾਰੀ ਖੇਤੀਬਾੜੀ ਦੇ ਏ.ਡੀ. ਓ ਜਗਸੀਰ ਸਿੰਘ ਨਾਲ ਫੌਨ ਤੇ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਪਿੰਡ ਦੇ ਸਰਪੰਚ ਦੀ ਸਨਾਖਤ ‘ਤੇ ਹੀ ਸਰਵੇ ਰਿਪੋਰਟ ਭੇਜੀ ਗਈ ਸੀ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …