ਖੇਤੀ ਕਾਨੂੰਨਾਂ `ਤੇ ਵੀ ਪ੍ਰਗਟਾਏ ਵਿਚਾਰ
ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ) – ਸਾਬਕਾ ਮੰਤਰੀ, ਕ੍ਰਿਕਟਰ ਤੇ ਸੀਨੀਅਰ ਕਾਂਗਰਸੀ ਆਗੂ ਤੇ ਨਵਜੋਤ ਸਿੰਘ ਸਿੱਧੂ ਨੇ ਦੁਸਹਿਰੇ ਦੇ ਤਿਓਹਾਰ ਮੌਕੇ ਸਥਾਨਕ ਚਮਰੰਗ ਰੋਡ ਸਥਿਤ ਝੁੱਗੀਆਂ `ਚ ਪਹੁੰਚ ਕੇ ਆਪਣੇ ਜਨਮ ਦਿਨ ਸਬੰਧੀ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ।ਜਿਕਰਯੋਗ ਹੈ ਕਿ ਸਿੱਧੂ ਕੁੱਝ ਦਿਨ ਪਹਿਲਾਂ ਆਪਣਾ ਜਨਮ ਦਿਨ ਪਰਿਵਾਰਕ ਮੈਂਬਰਾਂ ਨਾਲ ਮਨਾ ਚੁੱਕੇ ਸਨ।ਪਰ ਉਨ੍ਹਾਂ ਨੇ ਅੱਜ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਕੇ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨਾਂ ਦੇ ਨਾਮ `ਤੇ ਕੇਂਦਰ ਸਰਕਾਰ ਨੇ ਰੋਟੀ ਨੂੰ ਜਰੂਰੀ ਵਸਤੂਆਂ ਦੀ ਸੂਚੀ ਵਿਚੋਂ ਬਾਹਰ ਕਰ ਕੇ ਗਰੀਬਾਂ ਨਾਲ ਧੱਕਾ ਕੀਤਾ ਹੈ।ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅੰਬਾਨੀ ਤੇ ਅੰਡਾਨੀ ਦਾ ਸ਼ੁਭਚਿੰਤਕ ਦੱਸਦਿਆਂ ਆਖਿਆ ਕਿ ਕਿਸਾਨਾਂ ਦੀ ਗੱਲ ਨਾ ਸੁਣਨ ਵਾਲਿਆਂ ਦਾ ਪਤਨ ਨਿਸ਼ਚਿਤ ਹੈ।