ਅੜਬ ਸੁਭਾਅ ਤੇ ਆਕੜਾਂ ਨਾਲ ਰਿਸ਼ਤੇ ਨਿਭਦੇ ਨਾ
ਤੇ ਹੱਕ ਮਿਲਦੇ ਨਹੀਂ ਕਦੇ ਵੀ ਹੱਥ ਬੰਨਿਆਂ ਤੋਂ ।
ਕੋਕ ਫੈਂਟਿਆਂ ‘ਚ ਕਿੱਥੋਂ ਸੱਜਣਾਂ ਭਾਲਦਾ ਤਾਕਤਾਂ ਨੂੰ
ਕਿਉਂ ਪੰਜਾਬੀ ਦੂਰ ਹੋ ਗਏ ਦੁੱਧ ਘਿਓ ਦਿਆਂ ਛੰਨਿਆਂ ਤੋਂ ।
ਬਰਗਰ ਪੀਜ਼ੇ ਖਾਂ ਐਵੇਂ ਵਾਧੂ ਹਾਜ਼ਮਾ ਖਰਾਬ ਕੀਤਾ
ਚੂਪ ਕੇ ਵੇਖ ਬੇਲੀ ਬੜਾ ਸੁਆਦ ਹੁੰਦਾ ਕਮਾਦ ਦੇ ਗੰਨਿਆਂ ‘ਚੋਂ।
ਦਿਲਾਂ ਨੂੰ ਦਿਲਾਂ ਦੀ ਸਾਂਝ ਹੁੰਦੀ ਅੱਖ ਨੂੰ ਅੱਖ ਦੀ ਰਮਜ਼
ਪਛਾਣ ਹੋਵੇ ਫੇਰ ਗੱਲ ਬਣਦੀ ਏ ਗੱਲ ਮੰਨਿਆਂ ਤੋਂ
ਭੀੜ ਪੈਣ ‘ਤੇ ਆਪਣੇ ਵੀ ਪਾਸਾ ਵੱਟ ਜਾਂਦੇ ਉਹੀ ਆਪਣੇ ਨੇ
ਨੰਗੇ ਪੈਰੀਂ ਜੋ ਭੱਜੇ ਆਉਂਦੇ ਇੱਕ ਸੁਨੇਹਾ ਘੱਲਿਆ ਤੋਂ।
ਬਿਨਾਂ ਹਿੰਮਤ ਕੀਤਿਆਂ ਨਿੱਕਾ ਜਿਹਾ ਪੰਧ ਵੀ ਦੂਰ ਜਾਪੇ
ਆਖਰ ਵਾਟਾਂ ਮੁੱਕ ਜਾਣ ਕਦਮਾਂ ਨਾਲ ਕਦਮ ਮਿਲਾ ਕੇ ਚੱਲਿਆਂ ਤੋਂ।
ਛਲਦਿਆਂ ਨੂੰ ਅਤੇ ਚੜਦਿਆਂ ਨੂੰ ਸੰਧੂਆ ਹੋਣ ਸਲਾਮਾਂ
ਬੁਰਜ਼ ਵਾਲਿਆ ਪਾਣੀ ਵੀ ਮੁਸ਼ਕ ਜਾਵੇ ਇੱਕੋ ਥਾਂ ‘ਤੇ ਠੱਲਿਆਂ ਤੋਂ।12112020
ਬਲਤੇਜ ਸੰਧੂ ‘ਬੁਰਜ ਲੱਧਾ’
ਬਠਿੰਡਾ।
ਮੋ – 9465818158