ਤਨ ਮਨ ਰੁਸ਼ਨਾਏ ਦਿਵਾਲੀ
ਹਾਸੇ ਲੈ ਕੇ ਆਏ ਦਿਵਾਲੀ
ਐਬਾਂ ਨੂੰ ਲੈ ਜਾਏ ਦਿਵਾਲੀ
ਹਰ ਇਕ ਹੀ ਮਨ ਖੁਸ਼ ਹੋ ਜਾਵੇ
ਸਭ ਨੂੰ ਤਾਂ ਹੀ ਭਾਏ ਦਿਵਾਲੀ।
ਬਣ ਕੇ ਹਾਸਾ ਇਹ ਆ ਜਾਵੇ
ਦੁੱਖ ਹਰ ਕੇ ਲੈ ਜਾਏ ਦਿਵਾਲੀ
ਹਰ ਇਕ ਦੀ ਰੂਹ ਦਵੇ ਦੁਆਵਾਂ
ਹਰ ਇਕ ਹੱਸ ਮਨਾਏ ਦਿਵਾਲੀ।
ਜਿੱਤ ਬਦੀ ‘ਤੇ ਚੰਗੇ ਦੀ ਹੈ
ਇਸ ਨੂੰ ਹੀ ਦਰਸਾਏ ਦਿਵਾਲੀ।
ਨਾ ਪ੍ਰਦੂਸ਼ਣ ਕਰਨਾ ਆਪਾਂ
ਸਾਡੀ ਗੱਲ ਪੁਗਾਏ ਦਿਵਾਲੀ।
ਚੰਗਾ ਖਾਣਾ ਚੰਗਾ ਪੀਣਾ
ਮਾੜਾ ਆਪ ਭਜਾਏ ਦਿਵਾਲੀ।
ਕਰ ਲੋ ਜੇ ਹੈ ਬਾਕੀ ਰਹਿੰਦੀ
ਕਰਵਾ ਦਿੰਦੀ ਸਫਾਈ ਦਿਵਾਲੀ।
ਖਰਚਾ ਕਰਿਉ ਪੂਰਾ ਸੂਰਾ
ਕਰਜ਼ਾ ਨਾ ਚੜ੍ਹਵਾਏ ਦਿਵਾਲੀ।
ਹੋਵਣ ਦੂਰ ਹਨੇਰੇ ਸਾਰੇ
ਤਨ ਮਨ ਨੂੰ ਰੁਸ਼ਨਾਏ ਦਿਵਾਲੀ।14112020
ਹਰਦੀਪ ਬਿਰਦੀ
ਮੋ – 9041600900