ਕਪੂਰਥਲਾ, 15 ਨਵੰਬਰ (ਪੰਜਾਬ ਪੋਸਟ ਬਿਊਰੋ) – ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਆਪਣਾ ਸਥਾਪਨਾ ਦਿਵਸ ਢਿਲਵਾਂ ਬਲਾਕ ਦੇ ਪਿੰਡ ਤਈਅਬਪੁਰ ਵਿਖੇ ਮਨਾਇਆ ਗਿਆ।ਜਿਲਾ ਯੂਥ ਕੋਆਰਡੀਨੇਟਰ ਸਵਾਤੀ ਕੁਮਾਰ ਨੇ ਦੱਸਿਆ ਕਿ ਰਾਸ਼ਟਰੀ ਸਮਾਜ ਸੇਵਕ ਡਿੰਪਲ ਤੇ ਹਿਮਾਨੀ ਦੀ ਅਗਵਾਈ ਹੇਠ ਪਿੰਡ ਵਿਚ ਰੰਗੋਲੀ ਮੁਕਾਬਲਾ ਪਿੰਡ ਦੇ ਆਂਗਣਵਾੜੀ ਕੇਂਦਰ ਵਿਖੇ ਕਰਵਾਇਆ ਗਿਆ।ਜਿਸ ਵਿੱਚ ਭਾਰਤੀ ਫੌਜ ਦੇ ਸੂਬੇਦਾਰ ਚਰਨਜੀਤ ਸਿੰਘ ਵਲੋਂ ਪਹਿਲਾ ਪੁਰਸਕਾਰ ਜਸਕਰ, ਦੂਜਾ ਸੁਖਰਾਜ ਤੇ ਤੀਜਾ ਕੀਰਤੀ ਨੂੰ ਦਿੱਤਾ ਗਿਆ।
ਸਵਾਤੀ ਕੁਮਾਰ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਦੀ ਸਥਾਪਨਾ ਚੰਗੇ ਨਾਗਰਿਕਾਂ ਦੇ ਵਿਕਾਸ, ਨੌਜਵਾਨਾਂ ਨੂੰ ਸਹੀ ਸੇਧ ਦੇਣ ਵਿੱਚ ਸਹਾਇਤਾ ਕਰਨ ਲਈ ਕੀਤੀ ਗਈ ਸੀ, ਜਿਸ ਲਈ ਸੰਗਠਨ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਮੰਗਲ ਸਿੰਘ, ਮੈਂਬਰ ਧਰਮ ਸਿੰਘ, ਖੁਸ਼ੀ ਰਾਮ, ਦੀਪਕ ਸਿੰਘ, ਆਂਗਣਵਾੜੀ ਵਰਕਰ ਇੰਦਰਜੀਤ ਕੌਰ, ਗੁਰਮੇਲ ਸਿੰਘ ਤੇ ਤਈਅਬਪੁਰ ਦੇ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਤੇ ਰਿਸ਼ਭ ਸ਼ਾਮਿਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …