ਹਰਸਿਮਰਤ ਤੋਂ ਬਾਅਦ ਬਾਦਲ ਨੇ ਕੀਤਾ ਦੂਜਾ ਸਿਆਸੀ ਡਰਾਮਾ
ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ)- ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਪੰਜਾਬ ਦੇ ਸਾਬਕਾ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਭੁਸ਼ਨ ਵਾਪਸ ਕਰਨ ਨੂੰ ਸਿਆਸੀ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀਆਂ ਨਾਲ ਹਰ ਮਸਲੇ ਤੇ ਦੁਹਰਾ ਮਾਪਦੰਡ ਅਪਣਾਉਣ ਵਾਲੇ ਬਾਦਲ ਪਰਿਵਾਰ ਨੇ ਹੁਣ ਵੀ ਕਿਸਾਨੀ ਮੁੱਦੇ ‘ਤੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਗੰੁਮਰਾਹ ਕਰਨ ਤੋਂ ਸਿਵਾਏ ਕੁੱਝ ਨਹੀਂ ਕੀਤਾ।ਖੇਤੀਬਾੜੀ ਬਿੱਲਾਂ ਨੂੰ ਪਹਿਲਾਂ ਕਿਸਾਨਾਂ ਦੇ ਹੱਕ ਵਿੱਚ ਦੱਸਣ ਵਾਲੇ ਬਾਦਲ ਪਰਿਵਾਰ ਦਾ ਦੋਹਰਾ ਕਿਰਦਾਰ ਉਸ ਸਮੇਂ ਜੱਗ ਜ਼ਾਹਿਰ ਹੋਇਆ, ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਕ ਪਾਸੇ ਕੈਬਨਿਟ ਵਿੱਚ ਇਸ ਬਿੱਲ ਦੀ ਹਮਾਇਤ ਕੀਤੀ ਅਤੇ ਦੂਜੇ ਪਾਸੇ ਅਸਤੀਫਾ ਦੇਣ ਦੀ ਡਰਾਮੇਬਾਜ਼ੀ ਕਰ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਡਰਾਮਾ ਰਚਿਆ।ਠੀਕ ਓਸੇ ਤਰਾਂ ਦੂਜਾ ਡਰਾਮਾ ਪਰਕਾਸ਼ ਸਿੰਘ ਬਾਦਲ ਵਲੋਂ ਪਦਮ ਭੂਸ਼ਨ ਵਾਪਸ ਕਰਕੇ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਸਮੁੱਚਾ ਰਾਜਸੀ ਜੀਵਨ ਡਰਾਮਿਆਂ ਨਾਲ ਭਰਿਆ ਹੈ।ਉਨ੍ਹਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਵਲੋਂ ਫਿਕਸ ਮੈਚ ਖੇਡਿਆ ਰਿਹਾ ਹੈ, ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਿੱਲੀ ਵਿੱਚ ਅਜੇ ਵੀ ਭਾਜਪਾ ਦੀ ਟਿਕਟ ‘ਤੇ ਵਿਧਾਇਕ ਬਣਿਆ ਹੋਇਆ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਭੁਸ਼ਨ ਵਾਪਸ ਕਰਨ ਨੂੰ ਸਿਆਸੀ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀਆਂ ਨਾਲ ਹਰ ਮਸਲੇ ਤੇ ਦੁਹਰਾ ਮਾਪਦੰਡ ਅਪਣਾਉਣ ਵਾਲੇ ਬਾਦਲ ਪਰਿਵਾਰ ਨੇ ਹੁਣ ਵੀ ਕਿਸਾਨੀ ਮੁੱਦੇ ‘ਤੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਗੰੁਮਰਾਹ ਕਰਨ ਤੋਂ ਸਿਵਾਏ ਕੁੱਝ ਨਹੀਂ ਕੀਤਾ।ਖੇਤੀਬਾੜੀ ਬਿੱਲਾਂ ਨੂੰ ਪਹਿਲਾਂ ਕਿਸਾਨਾਂ ਦੇ ਹੱਕ ਵਿੱਚ ਦੱਸਣ ਵਾਲੇ ਬਾਦਲ ਪਰਿਵਾਰ ਦਾ ਦੋਹਰਾ ਕਿਰਦਾਰ ਉਸ ਸਮੇਂ ਜੱਗ ਜ਼ਾਹਿਰ ਹੋਇਆ, ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਕ ਪਾਸੇ ਕੈਬਨਿਟ ਵਿੱਚ ਇਸ ਬਿੱਲ ਦੀ ਹਮਾਇਤ ਕੀਤੀ ਅਤੇ ਦੂਜੇ ਪਾਸੇ ਅਸਤੀਫਾ ਦੇਣ ਦੀ ਡਰਾਮੇਬਾਜ਼ੀ ਕਰ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਡਰਾਮਾ ਰਚਿਆ।ਠੀਕ ਓਸੇ ਤਰਾਂ ਦੂਜਾ ਡਰਾਮਾ ਪਰਕਾਸ਼ ਸਿੰਘ ਬਾਦਲ ਵਲੋਂ ਪਦਮ ਭੂਸ਼ਨ ਵਾਪਸ ਕਰਕੇ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਸਮੁੱਚਾ ਰਾਜਸੀ ਜੀਵਨ ਡਰਾਮਿਆਂ ਨਾਲ ਭਰਿਆ ਹੈ।ਉਨ੍ਹਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਵਲੋਂ ਫਿਕਸ ਮੈਚ ਖੇਡਿਆ ਰਿਹਾ ਹੈ, ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਿੱਲੀ ਵਿੱਚ ਅਜੇ ਵੀ ਭਾਜਪਾ ਦੀ ਟਿਕਟ ‘ਤੇ ਵਿਧਾਇਕ ਬਣਿਆ ਹੋਇਆ ਹੈ।
ਉਨ੍ਹਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦਾ ਹਮਦਰਦੀ ਹੋਣ ਦਾ ਡਰਾਮਾ 2022 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਰਚਿਆ ਹੈ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					