ਪਠਾਨਕੋਟ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਸੈਨਾ ਵੱਲੋਂ ਅੱਜ 16 ਦਸੰਬਰ ਨੂੰ ਸਵਰਨਿਮ ਵਿਜੈ ਦਿਵਸ 1971 ਵਿੱਚ ਪਾਕਿਸਤਾਨ ਤੇ ਜਿੱਤ ਪਾਉਣ ਦੀ ਯਾਦ ਵਿੱਚ ਮਨਾਇਆ ਗਿਆ।ਜਿਕਰਯੋਗ ਹੈ ਕਿ 1971 ਵਿੱਚ ਅੱਜ ਦੇ ਹੀ ਦਿਨ ਪਾਕਿਸਤਾਨ ਦੇ ਜਨਰਲ ਏ.ਏ.ਕੇ ਨਿਆਜੀ ਅਤੇ ਉਨ੍ਹਾਂ ਨਾਲ 93 ਹਜਾਰ ਪਾਕਿਸਤਾਨੀ ਜਵਾਨਾਂ ਨੇ ਆਤਮ ਸਮਰਪਣ ਕੀਤਾ ਸੀ।ਇਸ ਇਤਿਹਾਸਿਕ ਜਿੱਤ ਦੇ ਕਾਰਨ ਹੀ ਬੰਗਲਾ ਦੇਸ ਦਾ ਨਿਰਮਾਣ ਹੋਇਆ।ਇਹ ਯੁੱਧ ਭਾਰਤ ਦੀ ਪੂਰਵੀ ਅਤੇ ਪੱਛਮੀ ਦੋਨਾ ਸਰਹੱਦਾਂ ਤੇ ਲੜਿਆ ਗਿਆ।
ਪਠਾਨਕੋਟ ਦੇ ਧਰੂਵ ਪਾਰਕ ਵਿੱਚ ਸਲਾਰੀਆਂ ਸਥਲ ਤੇ ਸਵਰਨਿਮ ਵਿਜੈ ਦਿਵਸ ਮਨਾਇਆ ਗਿਆ।ਜਿਸ ਵਿੱਚ 21 ਸਬ ਏਰੀਆ ਦੇ ਕਮਾਂਡਰ ਬਿ੍ਰਗੇਡਿਅਰ ਸੰਦੀਪ ਸਾਰਧਾ ਵੀ.ਐਸ.ਐਮ. ਵੱਲੋਂ ਸ਼ਹੀਦ ਨੂੰ ਸਰਧਾਂਜਲੀ ਅਰਪਿਤ ਕੀਤੀ ਗਈ।ਬਿਗੁਲ ਦੀ ਲਾਸਟ ਪੋਸਟ ਧੁੰਨ ਅਤੇ ਸਮਮਾਨ ਗਾਰਡ ਵੱਲੋਂ ਸਲਾਮੀ ਵੀ ਦਿੱਤੀ ਗਈ ਅਤੇ ਟੈਂਕ ਚੌਂਕ ਪਠਾਨਕੋਟ ਵਿਖੇ ਵੀਰ ਸੈਨਿਕਾਂ ਨੂੰ ਫੁੱਲ ਮਾਲਾ ਪਹਿਨਾ ਕੇ ਸਰਧਾਂਜਲੀ ਦਿੱਤੀ ਗਈ।ਜਿਸ ਵਿੱਚ ਸੈਨਾਂ ਦੇ ਅਫਸ਼ਰ ਅਤੇ ਜਵਾਨ ਭਾਰੀ ਸੰਖਿਆ ਵਿੱਚ ਸਾਮਲ ਹੋਏ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …