ਖਾਲਸਾ ਪੰਥ ਦੇਹਧਾਰੀਆਂ ਅਤੇ ਪਾਖੰਡੀ ਸਾਧਾਂ ਤੋਂ ਕਰੇ ਕਿਨਾਰਾ – ਬਾਬਾ ਕੁਲਵੰਤ ਸਿੰਘ
29 ਅਕਤੂਬਰ ਤੱਕ ਕੀਰਤਨ ਅਤੇ ਢਾਡੀ ਦਰਬਾਰ ਸੱਜਣਗੇ-ਚੇਅਰਮੈਨ
ਸ੍ਰੀ ਹਜ਼ੂਰ ਸਾਹਿਬ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ (ਨਾਂਦੇੜ) ਮਹਾਂਰਾੂਟਰ ਵਿਖੇ ਜੁਗੋ-ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 306ਵੇਂ ਗੁਰਤਾਗੱਦੀ ਸਮਾਗਮਾਂ ਨੂੰ ਸਮਰਪਿਤ ਅੱਜ ਅਲੋਕਿਕ ਕੀਰਤਨ ਸਮਾਗਮਾਂ ਦੀ ਆਰੰਭਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ, ਪੰਜ ਪਿਆਰੇ ਸਾਹਿਬਾਨ ਦੀ ਸੁਚੱਜੀ ਅਗਵਾਈ, ਸਿੰਘ ਸਾਹਿਬ ਭਾਈ ਜੋਤਇੰਦਰ ਸਿੰਘ (ਮੀਤ ਜੱਥੇਦਾਰ) ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ ਅਰਦਾਸ ਉਪਰੰਤ ਸ਼ ਵਿਜੈਸਤਬੀਰ ਸਿੰਘ (ਚੇਅਰਮੈਨ) ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ, ਸ਼ ਰਣਜੀਤ ਸਿੰਘ ਚਿਰਾਗੀਆ (ਸੁਪਰਡੈਂਟ), ਸ਼ ਥਾਨ ਸਿੰਘ ਬੁੰਗਈ (ਡਿਪਟੀ ਸੁਪਰਡੈਂਟ) ਅਤੇ ਬੋਰਡ ਦੇ ਪ੍ਰਬੰਧਕ ਕਰਮਚਾਰੀਆਂ ਦੀ ਮੌਜੂਦਗੀ ਜੈਕਾਰਿਆਂ ਦੀ ਗੂੰਜ ਹੇਠ ਰਿਬਨ ਕੱਟ ਕੇ ਆਰੰਭ ਹੋਇਆ ।ਅੱਜ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਸਮਾਗਮਾਂ ਨੂੰ ਸਮਰਪਿਤ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ (ਜਥੇਦਾਰ) ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੇ ਲੱਖਾਂ ਦੀ ਗਿਣਤੀ ‘ਚ ਇਨਹਾਂ ਸਮਾਗਮਾਂ ‘ਚ ਪੰਹੁਚੀਆਂ ਸੰਗਤਾਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਂਝੀਵਾਲਤਾ ਦੇ ਪ੍ਰਤੀਕ ਹਨ।ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਧਰਮਾਂ ਦੇ ਸਾਂਝੇ ਗੁਰੁ ਹਨ, ਕਿਉਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਸਮੂਹ ਧਰਮਾਂ ਦੇ ਭਗਤਾਂ ਦੀ ਬਾਣੀ ਦਰਜ਼ ਕੀਤੀ ਗਈ ਹੈ।ਸਿੰਘ ਸਾਹਿਬ ਜੀ ਨੇ ਸਮੂਹ ਖਾਲਸਾ ਪੰਥ ਨੂੰ ਦੇਹਧਾਰੀ ਅਤੇ ਪਾਖੰਡੀ ਸਾਧਾਂ, ਮੜ੍ਹੀਆਂ-ਮਸਾਣਾਂ ਆਦਿ ਤੋਂ ਦੂਰ ਰਹਿਣ ਲਈ ਕਿਹਾ।
ਸ਼. ਵਿਜੈ ਸਤਬੀਰ ਸਿੰਘ (ਚੇਅਰਮੈਨ) ਬੋਰਡ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਨੇ ਇਸ ਮੌਕੇ ਸਮੂਹ ਖਾਲਸਾ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਸਮਾਗਮਾਂ ਦੀ ਵਧਾਈ ਦਿੱਤੀ ਉਥੇ ਨਾਲ ਹੀ ਸ੍ਰੀ ਹਜ਼ੂਰ ਸਾਹਿਬ ਵਿਖੇ ਦੂਰ ਦੁਰਾਡੇ ਤੋਂ ਪੰਹੁਚੀਆਂ ਸੰਗਤਾਂ ਨੂੰ ਜੀ ਆਇਆਂ ਵੀ ਕਿਹਾ।ਉਨ੍ਹਾਂ ਨੇ ਗੁਰਦੁਆਰਾ ਬੋਰਡ ਵਲੋਂ ਸੰਗਤਾਂ ਦੀ ਰਿਹਾਇਸ਼, ਲੰਗਰਾਂ, ਆਵਾਜਾਈ ਦੇ ਸਾਧਨ ਅਤੇ ਹੋਰ ਸਾਰੇ ਪ੍ਰਬੰਧਾਂ ਦੀ ਵਚਨਬੰਧਿਤਾ ਪ੍ਰਗਟਾਈ ਇਸ ਮੌਕੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਸ਼ ਰਣਜੀਤ ਸਿੰਘ ਚਿਰਾਗੀਆ ਨੇ ਦੱਸਿਆ ਕਿ ਗੁਰਤਾਗੱਦੀ ਸਮਾਗਮਾਂ ਨੂੰ ਸਮਰਪਿਤ 29 ਅਕਤੂਬਰ ਤੱਕ ਵਿਸ਼ੇਸ਼ ਗੁਰਮਤਿ ਸਮਾਗਮ, ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸੱਜਣਗੇ ਅਤੇ 29 ਸ਼ਾਮ ਨੂੰ ਸਮਾਪਤੀ ਦਾ ਨਗਰ ਕੀਰਤਨ ਨਿਕਲੇਗਾ।ਇਸ ਮੌਕੇ ਸ਼. ਥਾਨ ਸਿੰਘ ਬੁੰਗਈ (ਡਿਪਟੀ ਸੁਪਰਡੈਂਟ) ਨੇ ਦੱਸਿਆ ਕਿ ਇਨ੍ਹਾਂ ਕੀਰਤਨ ਸਮਾਗਮਾਂ ਦਾ ਸਿਧਾ ਪ੍ਰਸਾਰਣ ਪੀਥਟੀਥਸੀਥ ਨਿਉਜ਼ ਤੇ 27 ਅਤੇ 28 ਅਕਤੂਬਰ ਨੂੰ ਰਾਤ 9 ਵਜੇ ਤੋਂ 1-00 ਵਜੇ ਤੱਕ ਹੋਵੇਗਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਤ ਬਾਬਾ ਨਰਿੰਦਰ ਸਿੰਘ (ਮੁਖੀ) ਗੁ: ਲੰਗਰ ਸਾਹਿਬ, ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ, ਭਾਈ ਰੁਪਿੰਦਰ ਸਿੰਘ ਸ਼ਾਮਪੁਰਾ, ਸ਼ ਥਾਨ ਸਿੰਘ, ਸ਼ ਸਰਬਜੀਤ ਸਿੰਘ ਭੋਗਲ, ਬਾਬਾ ਨਿਰਮਲ ਸਿੰਘ ਗੁਰੁ ਕੀ ਵਡਾਲੀ, ਬਾਬਾ ਬਚਿੱਤਰ ਸਿੰਘ ਹਰਦੋਰਵਾਲ (ਸਾਬਕਾ ਚੇਅਰਮੈਨ), ਸ਼ ਰਾਣਾ ਰਣਬੀਰ ਸਿੰਘ (ਪੰਜਾਬ ਹੋਟਲ), ਭਾਈ ਦਾਰਾ ਸਿੰਘ, ਸ਼ ਰਣਜੀਤ ਸਿੰਘ ਸਿੰਘਾਪੁਰ, ਬਲਜੀਤ ਸਿੰਘ ਢਿਲੋਂ, ਸ਼ ਬਲਦੇਵ ਸਿੰਘ ਖਾਸਾਵਾਲੀ, ਸ਼ ਸੁਰਿੰਦਰ ਸਿੰਘ ਗਿੱਲ ਪਿਹੋਵਾ, ਭਾਈ ਜਤਿੰਦਰ ਸਿੰਘ ਨਾਂਦੇੜ, ਸ਼ ਹਰਦਿਆਲ ਸਿੰਘ ਸੰਧੂ ਆਦਿ ਹਾਜਰ ਸਨ।ਇਸ ਮੌਕੇ ਭਾਈ ਚਮਨਜੀਤ ਸਿੰਘ ਦਿੱਲੀ ਵਾਲੇ, ਭਾਈ ਤੇਜਿੰਦਰ ਸਿੰਘ ਸ਼ਿਮਲੇ ਵਾਲੇ, ਭਾਈ ਪਿੰਦਰਪਾਲ ਸਿੰਘ ਕਥਾਵਾਚਕ, ਭਾਈ ਤਰਸੇਮ ਸਿੰਘ ਮੋਰਾਂਵਾਲੀ, ਭਾਈ ਸਰਬਜੀਤ ਸਿੰਘ ਨਿਰਮਲੇ ਅਤੇ ਹੋਰ ਕਈ ਰਾਗੀ ਢਾਡੀ ਅਤੇ ਕਥਾ ਵਾਚਕਾਂ ਨੇ ਕੀਰਤਨ ਸਮਾਗਮ ਵਿਚ ਹਾਜਰੀ ਭਰੀ।