ਚੱਲ ਹੁਣ ਤੂੰ ਅੜਵਾਈਆਂ ਛੱਡ ਦੇ।
ਕਰਦਾਂ ਜੋ ਮਨ ਆਈਆਂ ਛੱਡ ਦੇ।
ਰੱਬ ਨੂੰ ਪੂਜ ਲਿਆ ਕਰ
ਪੂਜਣੀ ਤੂੰ ਮਾਇਆ ਛੱਡ ਦੇ।
ਤੈਨੂੰ ਇਹ ਸਭ ਸੋਂਹਦਾ ਨਹੀਓਂ
ਪਾਉਣੀਆਂ ਧਰਮੀ ਖਾਈਆਂ ਛੱਡ ਦੇ।
ਚੱਲ ਹੁਣ ਸਾਡੀ ਵੀ ਸੁਣ ਭੋਰਾ
ਮਨ ਕੀ ਬਹੁਤ ਸੁਣਾਈਆਂ ਛੱਡ ਦੇ।
ਇਹ ਬਾਜ਼ੀ ਤਾਂ ਸਾਡੀ ਹੀ ਹੈ
ਤੂੰ ਹੁਣ ਹੋਰ ਟਰਾਈਆਂ ਛੱਡ ਦੇ।
ਤੇਰੀ ਪੇਸ਼ ਨਾ ਚੱਲਣ ਦੇਣੀ
ਜੁਗਤਾਂ ਕੁੱਲ ਬਣਾਈਆਂ ਛੱਡ ਦੇ।
ਆਪੇ ਚੰਗਾ ਬਣ ਬਣ ਬਹਿਨਾਂ
ਅਪਣੇ ਮੂੰਹ ਵਡਿਆਈਆਂ ਛੱਡ ਦੇ।
ਲੈ ਬਹੇ ਨਾ ਕੁਰਸੀ ਤੈਨੂੰ
ਜੱਫੀਆਂ ਇਸ ਨੂੰ ਪਾਈਆਂ ਛੱਡ ਦੇ। 03012021
ਹਰਦੀਪ ਬਿਰਦੀ
ਮੋ – 9041600900