Saturday, November 23, 2024

ਸਰਕਾਰੀ ਸਕੂਲਾਂ (ਲੜਕੀਆਂ) ‘ਚ ਲੱਗੀਆਂ ਸੈਨਟਰੀ ਪੈਂਡ ਵੈਡਿੰਗ ਤੇ ਇੰਸਨਰੇਟਰ ਮਸ਼ੀਨਾਂ

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੀਆਂ ਤਕਰੀਬਨ 13 ਹਜ਼ਾਰ ਲੜਕੀਆਂ ਨੂੰ ਹੋਇਆ ਫਾਇਦਾ

ਪਠਾਨਕੋਟ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ 81 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 64 ਸਕੂਲਾਂ ਵਿੱਚ ਸੈਨਟਰੀ ਪੈਡ ਵੈਡਿੰਗ ਅਤੇ ਇੰਸਨਰੇਟਰ ਮਸ਼ੀਨਾਂ ਲਗਾਈਆਂ ਗਈਆਂ ਹਨ।ਇਨ੍ਹਾਂ ਮਸ਼ੀਨਾਂ ਦਾ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ 13 ਹਜ਼ਾਰ ਦੇ ਕਰੀਬ ਲੜਕੀਆਂ ਨੂੰ ਫਾਇਦਾ ਹੋਇਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਪ੍ਰਿੰਸੀਪਲ ਰਘੁਬੀਰ ਕੌਰ ਨੇ ਦਸਿਆ ਕਿ ਪੁਰਾਣੇ ਸਮੇਂ ਤੋਂ ਮਾਹਵਾਰੀ ਸਬੰਧੀ ਕਈ ਅੰਧਵਿਸਵਾਸ ਜੁੜੇ ਹਨ।ਜਿਨ੍ਹਾਂ ਦੇ ਚੱਲਦਿਆਂ ਲੜਕੀਆਂ ਨੂੰ ਅਪਵਿੱਤਰ ਸਮਝ ਕੇ ਉਨ੍ਹਾਂ ਨਾਲ ਭੇਦ ਭਾਵ ਕੀਤਾ ਜਾਂਦਾ ਸੀ ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਮਹਾਂਵਾਰੀ ਦੇ ਕਾਰਨ ਲੜਕੀਆਂ ਦੀ ਸਕੂਲਾਂ ਵਿੱਚ ਹਾਜ਼ਰੀ ਘੱਟ ਜਾਂਦੀ ਹੈ ਅਤੇ ਕਈ ਵਾਰ ਤਾਂ ਮਾਪੇ ਬੱਚੀਆਂ ਨੂੰ ਅਗਿਆਨਤਾ ਦੇ ਚੱਲਦਿਆਂ ਸਕਲੋਂ ਹੀ ਉਠਾ ਲੈਂਦੇ ਸਨ।ਸੈਨਟਰੀ ਪੈਂਡ ਵੈਡਿੰਗ ਅਤੇ ਇੰਸਨਰੇਟਰ ਮਸ਼ੀਨਾਂ ਦੇ ਸਕੂਲਾਂ ਵਿੱਚ ਲੱਗਣ ਨਾਲ ਵਿਦਿਆਰਥਣਾਂ ਦਾ ਆਤਮ ਵਿਸਵਾਸ ਵਧਿਆ ਹੈ।ਉਨ੍ਹਾਂ ਦੀ ਹਾਜ਼ਰੀ ਵਿੱਚ ਵਾਧਾ ਹੋਇਆ ਹੈ ਅਤੇ ਇਹ ਮਸ਼ੀਨਾਂ ਲੜਕੀਆਂ ਨਾਲ ਮਾਹਵਾਰੀ ਦੌਰਾਨ ਕੀਤੇ ਜਾ ਰਹੇ ਭੇਦ ਭਾਵ ਦੀ ਸਮਾਜਿਕ ਕੁਰੀਤੀ ਨੂੰ ਠੱਲ ਪਾਉਣ ‘ਚ ਸਹਾਈ ਹੋਈਆਂ ਹਨ।
             ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਆਸਾ ਵਰਕਰਾਂ ਅਤੇ ਡਾਕਟਰਾਂ ਵਲੋਂ ਮਾਹਵਾਰੀ ਦੌਰਾਨ ਸਾਫ ਸਫਾਈ ਅਤੇ ਸਿਹਤ ਸੰਭਾਲ ਸਬੰਧੀ ਮਾਰਗ ਦਰਸ਼ਨ ਕੀਤਾ ਜਾਂਦਾ ਹੈ।ਡਾਕਟਰਾਂ ਅਤੇ ਆਸ਼ਾ ਵਰਕਰਾਂ ਵਲੋਂ ਮਿਥੇ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਪਹੁੰਚ ਕਰਕੇ ਲੜਕੀਆਂ ਨੂੰ ਮਹਾਂਵਾਰੀ ਦੌਰਾਨ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਸਫਾਈ ਬਣਾਏ ਰੱਖਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ।ਅਜੋਕੇ ਯੁਗ ਵਿੱਚ ਸੈਨਟਰੀ ਨੈਪਕੀਨ ਵਰਗੇ ਉਤਪਾਦ ਬਜ਼ਾਰ ਵਿਚ ਉਪਲਬਧ ਹਨ।ਪਰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਕਈ ਵਾਰ ਝਿਜ਼ਕ ਤੇ ਕਈ ਵਾਰ ਪੈਸਿਆਂ ਦੀ ਅਣਹੋਂਦ ਕਾਰਨ ਇਨ੍ਹਾਂ ਨੂੰ ਖਰੀਦਣ ਤੋਂ ਅਸਮਰਥ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸੈਨਟਰੀ ਪੈਡਾਂ ਨੂੰ ਮੁਫਤ ਉਪਲੱਬਧ ਕਰਵਾਏ ਜਾਣ ਨਾਲ ਜਿਥੇ ਲੜਕੀਆਂ ਨੂੰ ਨਿੱਜੀ ਸਾਫ ਸਫਾਈ ਰੱਖਣ ਵਿੱਚ ਮਦਦ ਮਿਲੀ ਹੈ, ਉਥੇ ਇੰਸਨਰੇਟਰ ਮਸ਼ੀਨਾਂ ਨਾਲ ਸੈਨਟਰੀ ਨੈਪਕਿਨਾਂ ਦਾ ਸਹੀ ਢੰਗ ਨਾਲ ਪ੍ਰਦੂਸਣ ਮੁਕਤ ਨਿਪਟਾਰਾ ਹੋ ਜਾਂਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …