Tuesday, April 29, 2025
Breaking News

ਅਧਿਆਪਕਾ ਜਸਵਿੰਦਰ ਕੌਰ ‘ਭੀਸ਼ਮਾ ਦੀ ਡਿਟਰਮੀਨੇਸ਼ਨ ਐਵਾਰਡ-2021’ ਨਾਲ ਸਨਮਾਨਿਤ

ਚੰਡੀਗੜ੍ਹ, 27 ਜਨਵਰੀ (ਪ੍ਰੀਤਮ ਲੁਧਿਆਣਵੀ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਅਧਿਆਪਕਾ ਤੇ ਪੰਜਾਬੀ ਲੇਖਿਕਾ ਜਸਵਿੰਦਰ ਕੌਰ ਨੂੰ ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਵਲੋਂ ‘ਭੀਸ਼ਮਾ ਦੀ ਡਿਟਰਮੀਨੇਸ਼ਨ ਐਵਾਰਡ-2021’ ਨਾਲ ਸਨਮਾਨਿਤ ਕੀਤਾ ਗਿਆ।
                 ਐਨੀਜ ਸਕੂਲ ਖਰੜ ਵਿਖੇ ਬੀਤੇ ਦਿਨੀਂ ਆਯੋਜਿਤ ਇਸ ਪ੍ਰੋਗਰਾਮ ਦੌਰਾਨ 20 ਰਾਜਾਂ ਤੋਂ ਆਏ 400 ਤੋਂ ਵੱਧ ਵਿਦਿਅਕ ਮਾਹਿਰਾਂ ਦਾ ਸਨਮਾਨ ਕੀਤਾ ਗਿਆ।ਇਹ ਸਨਮਾਨ ਸਿੱਖਿਆ ਮਾਹਿਰਾਂ ਦੇ ਅਨੁਭਵ ਤੇ ਕਾਰਗੁਜ਼ਾਰੀ ਨੂੰ ਨੂੰ ਧਿਆਨ ‘ਚ ਰੱਖ ਕੇ ਮੈਰਿਟ ਦੇ ਆਧਾਰ ‘ਤੇ ਦਿੱਤੇ ਗਏ।ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਭਾਰਦਵਾਜ ਨੇ ਕਿਹਾ ਕਿ ਇਹ ਸਨਮਾਨ ਸਮਾਰੋਹ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਬੁੱਧੀਜੀਵੀਆਂ ਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾ ਰਿਹਾ ਹੈ।ਉਪ ਚੇਅਰਮੈਨ ਡਾ: ਅਤੁਲ ਹਾਂਸ, ਜਨਰਲ ਸਕੱਤਰ ਪਵਨ ਗੁਪਤਾ ਤੇ ਰੋਹਿਤ ਤਾਨਨ ਮੀਡੀਆ ਸੈਲੀਬ੍ਰਿਟੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ।ਜਸਵਿੰਦਰ ਕੌਰ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ, ਜਿਸ ਨੇ ਉਸਨੂੰ ਇਹ ਸਨਮਾਨ ਹਾਸਲ ਕਰਨ ਦੇ ਯੋਗ ਬਣਾਇਆ।ਉਨਾਂ ਨੇ ਆਪਣੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪਿ੍ਰੰਸੀਪਲ ਡਾ: ਅੰਜ਼ਨਾ ਗੁਪਤਾ ਦਾ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਨ ‘ਤੇ ਸ਼ੁਕਰੀਆ ਅਦਾ ਕੀਤਾ।
               ਇਸ ਮੌਕੇ ਐਨੀਜ਼ ਦੇ ਡਾਇਰੈਕਟਰ ਅਦਿੱਤ ਗੋਇਲ ਅਤੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਤੇਲੰਗਾਨਾ, ਕੇਰਲਾ, ਹਰਿਆਣਾ, ਝਾਰਖੰਡ, ਪੰਜਾਬ, ਜੰਮੂ ਤੇ ਕਸ਼ਮੀਰ ਆਦਿ ਦੇ ਬੁੱਧੀਜੀਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਰੀਅਰ ਪੇ ਚਰਚਾ’ ਵਿਸ਼ੇ ’ਤੇ ਵਰਕਸ਼ਾਪ-ਕਮ-ਸਿਖਲਾਈ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ …