Tuesday, April 8, 2025
Breaking News

ਪਿਆਰਾ ਸਿੰਘ ਬੌਂਦਲੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ

ਸਮਰਾਲਾ, 27 ਜਨਵਰੀ (ਇੰਦਰਜੀਤ ਸਿੰਘ ਕੰਗ) – ਬੀਤੇ ਦਿਨੀਂ ਚਲਾਣਾ ਕਰ ਗਏ ਮਾਲਵਾ ਕਾਲਜ ਬੌਂਦਲੀ ਸਮਰਾਲਾ ‘ਚ ਬਤੌਰ ਸੇਵਾ ਨਿਭਾਅ ਚੁੱਕੇ ਪਿਆਰਾ ਸਿੰਘ ਬੌਂਦਲੀ ਨਮਿਤ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਬੌਂਦਲੀ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ।ਰਾਗੀ ਸਿੰਘਾਂ ਵਲੋਂ ਬਾਣੀ ਦਾ ਰਸਭਿੰਨਾ ਕੀਤਰਨ ਕੀਤਾ ਗਿਆ।ਭੋਗ ਉਪਰੰਤ ਵੱਖ ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਪ੍ਰੋ. ਬਲਜੀਤ ਸਿੰਘ ਅਤੇ ਜਿਊਣ ਸਿੰਘ ਢੀਂਡਸਾ ਅਕਾਲੀ ਆਗੂ ਨੇ ਪਿਆਰਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਮਾਲਵਾ ਕਾਲਜ ਦੀ ਨੌਕਰੀ ਦੌਰਾਨ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਈ।ਪਿੰਡ ਵਿੱਚ ਵੀ ਉਨ੍ਹਾਂ ਦੀ ਲਿਆਕਤ ਅਤੇ ਰਹਿਮਦਿਲੀ ਮਿਸਾਲ ਸੀ।ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਅਜਿਹੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ।
        ਇਸ ਮੌਕੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਕਸਤੂਰੀ ਲਾਲ ਮਿੰਟੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਈਸ਼ਰ ਸਿੰਘ ਮੇਹਰਬਾਨ ਸਾਬਕਾ ਮੰਤਰੀ ਪੰਜਾਬ ਸਰਕਾਰ, ਸੰਤਾ ਸਿੰਘ ਊਮੈਦਪੁਰੀ ਹਲਕਾ ਇੰਚਾਰਜ਼, ਤੇਜਿੰਦਰ ਸਿੰਘ ਕੂੰਨਰ, ਜਸਮੇਲ ਸਿੰਘ ਬੌਂਦਲੀ, ਜਗਜੀਤ ਸਿੰਘ ਪ੍ਰਿਥੀਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਬਨੀ ਕੰਗ ਚੇਅਰਮੈਨ, ਨਰਿੰਦਰ ਸਿੰਘ ਭੂਰਾ ਕੁਰਾਲੀ, ਪੱਤਰਕਾਰ ਕੁਲਦੀਪ ਸਿੰਘ, ਅਮਰਜੀਤ ਸਿੰਘ ਬਾਲਿਓਂ ਆਦਿ ਸ਼ਾਮਲ ਸਨ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …