ਅੰਮ੍ਰਿਤਸਰ, ੨੮ ਅਕਤੂਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸz: ਦਲਮੇਘ ਸਿੰਘ ਸਕੱਤਰ ਨੇ ਅਮਰੀਕਾ ਦੇ ਲਾਸ ਏਂਜਲਸ ਫੈਡਰਲ ਕੋਰਟ ਦੇ ਉਸ ਫੈਸਲੇ ਨੂੰ ਨਿਆਂਪੂਰਨ ਦ’ਸਿਆ ਹੈ ਜਿਸ ਵਿਚ ਕੋਰਟ ਨੇ ਬਾਲੀਵੁ’ਡ ਸਟਾਰ ਸ੍ਰੀ ਅਮਿਤਾਬ ਬਚਨ ਨੂੰ ਸੰਮਨ ਭੇਜੇ ਹਨ।
ਏਥੋਂ ਜਾਰੀ ਪ੍ਰੈਸ ਬਿਆਨ ‘ਚ ਸz: ਦਲਮੇਘ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਕਿਹਾ ਹੈ ਕਿ ਅਮਰੀਕਾ ‘ਚ ਮਨੁੱਖੀ ਅਧਿਕਾਰ ਕਮੇਟੀ ਦੇ ਮੈਂਬਰ ਸ. ਗੁਰਪਤਵੰਤ ਸਿੰਘ ਪਨੂੰ ਨੇ ਲਾਸ ਏਂਜਲਸ ਫੈਡਰਲ ਕੋਰਟ ਵਿਚ ਕੇਸ ਦਾਇਰ ਕਰਕੇ ਨਵੰਬਰ ੧੯੮੪ ‘ਚ ਦਿੱਲੀ ਤੇ ਹੋਰ ਸੂਬਿਆਂ ‘ਚ ਸਿੱਖਾਂ ਨੂੰ ਚੁਣੁਚੁਣ ਮਾਰਨ (ਸਿੱਖ ਨਸਲਕੁਸ਼ੀ ਕਰਨ) ਸਮੇਂ ਗਾਂਧੀ ਪ੍ਰੀਵਾਰ ਦੇ ਨਜਦੀਕੀ ਅਮਿਤਾਬ ਬਚਨ ਨੇ ਦੰਗਾ ਕਾਰੀਆਂ ਨੂੰ ਭੜਕਾਉਦਿਆਂ ‘ਖੂਨ ਕਾ ਬਦਲਾ ਖੂਨ’ ਸੇ ਲੈਣ ਸਬੰਧੀ ਬਿਆਨ ਦਿੱਤਾ ਸੀ।ਅਮਿਤਾਬ ਬਚਨ ਵਲੋਂ ਦਿੱਤੇ ਇਸ ਬਿਆਨ ਖਿਲਾਫ ਅਮਰੀਕਾ ਦੀ ਲਾਸ ਏਂਜਲਸ ਫੈਡਰਲ ਕੋਰਟ ਵਿਚ ਮੁਕ’ਦਮਾ ਦਾਇਰ ਕੀਤਾ ਹੈ ਜਿਸ ਤੇ ਅਦਾਲਤ ਨੇ ਕਾਰਵਾਈ ਕਰਦਿਆਂ ੨੧ ਦਿਨਾਂ ਦੇ ਅੰਦਰੁਅੰਦਰ ਅਮਿਤਾਬ ਬਚਨ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਹਨ।
ਸz: ਦਲਮੇਘ ਸਿੰਘ ਸਕੱਤਰ ਨੇ ਅੱਗੇ ਕਿਹਾ ਕਿ ਬੇਸ਼ਕ ਸਿੱਖ ਨਸਲਕੁਸ਼ੀ ਵਾਲੀ ਤਰਾਸਦੀ ਨੂੰ ਵਾਪਰਿਆਂ ੩੦ ਵਰ੍ਹੇ ਬੀਤ ਗਏ ਹਨ ਪਰ ਇਸ ਘਟਨਾ ਨਾਲ ਸਿੱਖਾਂ ਨੂੰ ਦਿਤੇ ਜਖ਼ਮ ਅਜੇ ਵੀ ਅੱਲ੍ਹੇ ਹਨ ਕਿਉਂਕਿ ਇਸ ਘਟਨਾ ਲਈ ਜਿੰਮੇਵਾਰ ਕਿਸੇ ਵੀ ਕਾਤਿਲ ਨੂੰ ਉਸ ਵ’ਲੋਂ ਕੀਤੇ ਗੁਨਾਹ ਮੁਤਾਬਿਕ ਸਜ਼ਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਲਾਸ ਏਂਜਲਸ ਫੈਡਰਲ ਕੋਰਟ ਵ’ਲੋਂ ਕੀਤੀ ਜਾ ਰਹੀ ਕਾਰਵਾਈ ਸ਼ਲਾਘਾ ਯੋਗ ਹੈ।ਉਨ੍ਹਾਂ ਕਿਹਾ ਕਿ ਗੁਨਾਹਗਾਰ ਭਾਵਂੇ ਕਿਸੇ ਵੀ ਅਹੁੱਦੇ ਤੇ ਹੋਵੇ ਉਸ ਨੂੰ ਕੀਤੇ ਗੁਨਾਹ ਅਨੁਸਾਰ ਸਜ਼ਾ ਮਿਲਣੀ ਜ਼ਰੂਰੀ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …