ਸਾਬਕਾ ਵਿਧਾਇਕ ਸਮੇਤ ਦੋ ਦਰਜਨ ਕਾਂਗਰਸੀ ਬੈਠੇ ਮੌਨ ਵਰਤ ‘ਤੇ
ਪੁਲਿਸ ਪ੍ਰਸ਼ਾਸ਼ਨ ਕਰ ਰਿਹਾ ਬਦਲਾ ਖੌਰੀ ਨੀਤੀ ਨਾਲ ਕੰਮ – ਹਰਮਿੰਦਰ ਜੱਸੀ
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿਛਲੇ ਕਈ ਦਿਨਾ ਤੋਂ ਅਖਬਾਰਾਂ ਦੀਆ ਸੁਰਖੀਆਂ ਬਣਦੇ ਆ ਰਹੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂੰਬਾ ਖਿਲਾਫ ਕੀਤੀ ਗਈ ਪੁਲਿਸ ਕਾਰਵਾਈ ਨੂੰ ਲੈ ਕੇ ਅੱਜ ਕਾਂਗਰਸ ਦੇ ਸਾਬਕਾ ਵਿਧਾਇਕ ਹਰਮੰਦਰ ਸਿੰਘ ਜੱਸੀ ਨੇ ਆਪਣੇ ਦੌ ਦਰਜਨ ਦੇ ਕਰੀਬ ਸਾਥੀਆਂ ਨਾਲ ਸਥਾਨਕ ਚਿਲਡਰਨ ਪਾਰਕ ਕੋਲ ਮੌਨ ਵਰਤ ਸ਼ੁਰੂ ਕੀਤਾ ਗਿਆ।ਮੌਨ ਵਰਤ ਸ਼ੁਰੂ ਕਰਨ ਤੋ ਪਹਿਲਾਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਆਖਿਆ ਕਿ ਮੌਜੂਦਾ ਸਮੇ ਵਿੱਚ ਪੁਲਿਸ ਅਕਾਲੀ ਵਰਕਰ ਬਣ ਕੇ ਕੰਮ ਰਹੀ ਹੈ, ਜਿਸ ਦਾ ਮੁੱਖ ਕਾਰਨ ਆ ਰਹੀਆ ਨਗਰ ਕੌਸਲ ਚੋਣਾਂ ਵਿਚ ਅਕਾਲੀ ਦਲ ਨੂੰ ਬਹੁਮਤ ਦਿਵਾਉਣਾ ਹੈ।ਇਸੇ ਕਾਰਨ ਕਾਂਗਰਸੀ ਵਰਕਰਾਂ ਤੇ ਅਹੁੱਦੇਦਾਰਾਂ ਤੇ ਝੂਠੇ ਪਰਚੇ ਦਰਜ ਜੇਲ ਭੇਜਿਆ ਜਾ ਰਿਹਾ ਹੈ। ਉਹਨਾ ਕਿਹਾ ਜੇਕਰ ਕਿਸੇ ਕਾਂਗਰਸੀ ਵਰਕਰਾਂ ਜਾ ਆਮ ਵਿਅਕਤੀ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਦੁਆਰਾ ਕਈ ਕਈ ਦਿਨ ਕਾਰਵਾਈ ਨਹੀ ਕੀਤੀ ਜਾਦੀ, ਪ੍ਰੰਤੂ ਜਦੋ ਕਿਸੇ ਕਾਂਗਰਸੀ ਖਿਲਾਫ ਕੋਈ ਦਰਖਾਸਤ ਆਉਂਦੀ ਹੈ, ਤਾਂ ਥਾਣੇ ਦੇ ਮੁਨਸ਼ੀ ਮੁਦੱਈ ਘਰ ਰੋਜਨਾਮਚਾ ਲੈ ਕੇ ਪਹੁੰਚ ਜਾਦੇ ਹਨ ਤੇ ਮਿੰਟਾਂ ਸਕਿੰਟਾਂ ਵਿੱਚ ਹੀ ਪਰਚਾ ਕਰ ਗ੍ਰਿਫਤਾਰ ਕਰ ਜੇਲ ਭੇਜ ਦਿੰਦੇ ਹਨ।ਉਹਨਾਂ ਕਿਹਾ ਅਕਾਲੀ ਦਲ ਵੱਲੋ ਨਗਰ ਨਿਗਮ ਚੌਣਾ ਜਿੱਤਣ ਲਈ ਇਹ ਜੋ ਖੇਡ ਖੇਡੀ ਜਾ ਰਹੀ ਹੈ ਉਹ ਇਸ ਦਾ ਡੱਟਵਾਂ ਵਿਰੋਧ ਕਰਨਗੇ।ਉਹਨਾ ਕਿਹਾ ਕਾਂਗਰਸ ਪਾਰਟੀ ਆਪਣੇ ਵਰਕਰਾਂ ਤੇ ਅਹੁੱਦੇਦਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਅੱਜ ਉਹ ਆਪਣੇ ਦੋ ਦਰਜਨ ਸਾਥੀਆ ਨਾਲ ਮੌਨ ਵਰਤ ਸ਼ੁਰੂ ਕਰ ਰਹੇ ਹਨ ਜੋ ਕਿ ਤਿੰਨ ਦਿਨਾਂ ਤੱਕ ਚਲੇਗਾ ਜੇਕਰ ਪ੍ਰਸ਼ਾਸ਼ਨ ਨੇ ਫੇਰ ਵੀ ਕਾਂਗਰਸੀ ਵਰਕਰਾਂ ਤੇ ਅਹੁੱਦੇਦਾਰਾਂ ਖਿਲਾਫ ਦਰਜ ਮਾਮਲੇ ਰੱਦ ਨਾ ਕੀਤੇ ਤਾਂ ਉਹ ਸਘੰਰਸ਼ ਹੋਰ ਤੇਜ ਕਰਨਗੇ।ਇਸ ਸਮੇ ਉਹਨਾ ਨਾਲ ਬਬਲੀ ਢਿੱਲੋ,ਸੁਰਜੀਤ ਸਿੰਘ ਬਿੱਕਾ, ਜਗਮੀਤ, ਵਿਪਿਨ ਮਿੱਤੂ, ਹਰਮਨ, ਸੁਨੀਲ ਕੁਮਾਰ, ਅਮਰਜੀਤ ਸਿੰਘ, ਕੈਪਟਨ ਮੱਲ ਸਿੰਘ, ਮਹਿੰਦਰ, ਵਿਜੈ ਬਾਘਲਾ, ਨੀਤੂ ਰਾਣੀ, ਅਮਨਦੀਪ, ਬਲਦੇਵ ਸਿੰਘ, ਬਲਬੀਰ ਸਿੰਘ, ਰੁਪਿੰਦਰ ਬਿੰਦਰਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ